ਅਮਰੀਕਾ : ਰਾਸ਼ਟਰਪਤੀ ਅਹੁਦੇ ਦੇ 3 ਦਾਅਵੇਦਾਰਾਂ ਨੇ ਬਾਈਡੇਨ ਦੀ ਕੀਤੀ ਸਖ਼ਤ ਆਲੋਚਨਾ

Monday, Sep 13, 2021 - 11:08 AM (IST)

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਰੀਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਤਿੰਨ ਦਾਅਵੇਦਾਰਾਂ ਨੇ ਅਫਗਾਨਿਸਤਾਨ ਵਿਚ ਯੁੱਧ ਖ਼ਤਮ ਕਰਨ ਦੇ ਢੰਗ ਨੂੰ ਲੈ ਕੇ ਐਤਵਾਰ ਨੂੰ ਰਾਸ਼ਟਰਪਤੀ ਜੋਅ ਬਾਈਡੇਨ ਦੀ ਸਖ਼ਤ ਆਲੋਚਨਾ ਕੀਤੀ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਬਾਈਡੇਨ ਪ੍ਰਸ਼ਾਸਨ ਨੇ ਸੈਨਾ ਦੀ ਵਾਪਸੀ ਦੀ ਪ੍ਰਕਿਰਿਆ ਨੂੰ ਅੰਜਾਮ ਦਿੱਤਾ, ਉਹ ਖੁਦ ਨੂੰ ਕਮਜ਼ੋਰ ਅਤੇ ਵਿਰੋਧੀਆਂ ਦਾ ਉਤਸ਼ਾਹ ਵਧਾਉਣ ਵਾਲੀ ਸੀ। ਫਲੋਰੀਡਾ ਦੇ ਗਵਰਨਰ ਰੌਨ ਡਿਸੇਂਟਿਸ, ਟੈਕਸਾਸ ਦੇ ਸੈਨੇਟਰ ਟੇਡ ਕਰੂਜ਼ ਅਤੇ ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਨਸ, ਨੇਬਾਰਸਕਾ ਸਿਟੀ ਵਿਚ ਗਵਰਨਰ ਪੀਟ ਰਿਕੇਟਸ ਵੱਲੋਂ ਆਯੋਜਿਤ ਚੰਦਾ ਇਕੱਠਾ ਕਰਨ ਦੇ ਇਕ ਸਲਾਨਾ ਪ੍ਰੋਗਰਾਮ ਵਿਚ ਸ਼ਾਮਲ ਹੋਏ।

ਰੀਪਬਲਿਕਨ ਪਾਰਟੀ ਤੋਂ 2024 ਚੋਣਾਂ ਦੇ ਤਿੰਨ ਦਾਅਵੇਦਾਰਾਂ ਨੇ ਨੇਬਾਰਸਕਾ ਵਿਚ 1,000 ਤੋਂ ਵੱਧ ਸਮਰਥਕਾਂ ਨੂੰ ਸੰਬੋਧਿਤ ਕੀਤਾ। ਤਿੰਨੇ ਨੇਤਾਵਾਂ ਨੇ ਅਫਗਾਨਿਸਤਾਨ ਵਿਚ ਸੇਵਾ ਦੇਣ ਵਾਲੇ ਅਮਰੀਕੀ ਸੈਨਾ ਦੇ ਜਵਾਨਾਂ ਦੀ ਤਾਰੀਫ਼ ਕੀਤੀ ਪਰ ਉਹ ਰਾਜਨੀਤਕ ਏਕਤਾ ਪ੍ਰਦਰਸ਼ਿਤ ਨਹੀਂ ਕਰ ਪਾਏ ਜੋ  9/11 ਦੀ ਘਟਨਾ ਦੇ ਬਾਅਦ ਦੇਖਣ ਨੂੰ ਮਿਲੀ ਸੀ। ਡਿਸੇਂਟਿਸ ਨੇ ਕਿਹਾ,''ਚੀਨ, ਈਰਾਨ, ਉੱਤਰੀ ਕੋਰੀਆ ਅਤੇ ਮਾਸਕੋ ਵਿਚ ਜੋ ਕੁਝ ਵੀ ਹੋਵੇਗਾ ਉਹ ਉਸ ਨੂੰ ਦੇਖ ਰਹੇ ਹਨ। ਇਹ ਦੇਸ਼ ਡੋਨਾਲਡ ਟਰੰਪ ਤੋਂ ਡਰਦੇ ਸਨ। ਉਹ ਜਿਹੜੇ ਹੁਣ ਬਾਈਡੇਨ ਤੋਂ ਨਹੀਂ ਡਰਦੇ ਨਾ ਹੀ ਉਹਨਾਂ ਦਾ ਸਨਮਾਨ ਕਰਦੇ ਹਨ।'' 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਕਾਰ ਹਾਦਸੇ 'ਚ ਭਾਰਤੀ ਮੂਲ ਦੇ ਯਾਤਰੀ ਦੀ ਮੌਤ

ਕਰੂਜ਼ ਨੇ ਅਫਗਾਨਿਸਤਾਨ 'ਤੇ ਤਾਲਿਬਾਨ ਦੇ ਮੁੜ ਕਬਜ਼ੇ 'ਤੇ ਬਾਈਡੇਨ ਪ੍ਰਸ਼ਾਸਨ ਦੀ ਪ੍ਰਤੀਕਿਰਿਆ ਨੂੰ ਇਕ 'ਤਬਾਹੀ' ਕਰਾਰ ਦਿੱਤਾ। ਉਹਨਾਂ ਨੇ ਕਿਹਾ,''ਅੱਜ ਅਮਰੀਕਾ ਦਾ ਹਰੇਕ ਦੁਸ਼ਮਣ ਓਵਲ ਦਫਤਰ ਵਿਚ ਬੈਠੇ ਵਿਅਕਤੀ ਦੀ ਕਮਜ਼ੋਰੀ ਜਾਣਦਾ ਹੈ ਅਤੇ ਉਹਨਾਂ ਵਿਚੋਂ ਸਾਰਿਆਂ ਨੂੰ ਪਤਾ ਚੱਲ ਗਿਆ ਹੈ ਕਿ ਰਾਸ਼ਟਰਪਤੀ ਕਮਜ਼ੋਰ ਅਤੇ ਬੇਅਸਰ ਹਨ।'' ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਨਸ ਨੇ ਕਿਹਾ,''ਜਿਹੜੀ ਅਰਾਜਕਤਾ ਫੈਲੀ ਅਤੇ ਨੇਬਾਰਸਕਾ ਦੇ ਇਕ ਸੈਨਿਕ ਸਮੇਤ 13 ਸੈਨਿਕਾਂ ਦੇ ਨੁਕਸਾਨ ਨਾਲ ਮੈਨੂੰ ਬਹੁਤ ਦੁੱਖ ਹੋਇਆ ਕਿਉਂਕਿ ਅਜਿਹਾ ਕਦੇ ਨਹੀਂ ਹੋਣਾ ਚਾਹੀਦਾ ਸੀ।''


Vandana

Content Editor

Related News