ਨਿਊ ਮੈਕਸੀਕੋ ’ਚ ਗੋਲ਼ੀਬਾਰੀ ’ਚ 3 ਲੋਕਾਂ ਦੀ ਮੌਤ, 6 ਹੋਰ ਜ਼ਖ਼ਮੀ

Wednesday, May 17, 2023 - 12:36 AM (IST)

ਨਿਊ ਮੈਕਸੀਕੋ ’ਚ ਗੋਲ਼ੀਬਾਰੀ ’ਚ 3 ਲੋਕਾਂ ਦੀ ਮੌਤ, 6 ਹੋਰ ਜ਼ਖ਼ਮੀ

ਫਾਰਮਿੰਗਟਨ/ਅਮਰੀਕਾ (ਏ. ਪੀ.) : ਉੱਤਰ-ਪੱਛਮੀ ਨਿਊ ਮੈਕਸੀਕੋ ਦੇ ਇਕ ਭਾਈਚਾਰੇ ’ਚ ਘੱਟੋ-ਘੱਟ 3 ਬੰਦੂਕਾਂ ਨਾਲ ਲੈਸ 18 ਸਾਲਾ ਨਾਬਾਲਗ ਨੇ ਵਾਹਨਾਂ ਅਤੇ ਮਕਾਨਾਂ ’ਤੇ ਸੋਮਵਾਰ ਨੂੰ ਅੰਨ੍ਹੇਵਾਹ ਗੋਲ਼ੀਬਾਰੀ ਕੀਤੀ, ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ 2 ਪੁਲਸ ਅਧਿਕਾਰੀਆਂ ਸਮੇਤ 6 ਹੋਰ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ : ਅਜਬ-ਗਜ਼ਬ : ਸਿਰਫ਼ 30 ਮਿੰਟ ’ਚ ਹੋਵੇਗੀ ਤਬਾਹੀ, ਧਰਤੀ ’ਤੇ ਉੱਠਣਗੀਆਂ ਅੱਗ ਦੀਆਂ ਲਪਟਾਂ, ਨਾਸਾ ਦੀ ਚਿਤਾਵਨੀ

ਉਨ੍ਹਾਂ ਦੱਸਿਆ ਕਿ ਗੋਲ਼ੀਬਾਰੀ ਸਵੇਰੇ ਲਗਭਗ 11 ਵਜੇ ਫੋਰ ਕਾਰਨਰ ਨੇੜੇ ਹੋਈ। ਫਾਰਮਿੰਗਟਨ ਦੇ ਪੁਲਸ ਮੁਖੀ ਸਟੀਵ ਹੇਬੇ ਨੇ ਸੋਮਵਾਰ ਰਾਤ ਜਾਰੀ ਇਕ ਵੀਡੀਓ 'ਚ ਕਿਹਾ ਕਿ ਗੋਲ਼ੀਬਾਰੀ ਦੀ ਸੂਚਨਾ ਮਿਲਣ ’ਤੇ ਅਧਿਕਾਰੀ ਕੁਝ ਹੀ ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਗਏ ਅਤੇ ਹਮਲਾਵਰ ਨੂੰ ਮਾਰ ਦਿੱਤਾ। ਹਮਲਾਵਰ ਦੇ ਪਰਿਵਾਰ ਤੋਂ ਪੁੱਛਗਿੱਛ ਜਾਰੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News