ਯੂਕ੍ਰੇਨ ’ਚ ਰੂਸੀ ਡਰੋਨ ਹਮਲੇ ’ਚ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

Tuesday, Jun 23, 2026 - 05:18 PM (IST)

ਯੂਕ੍ਰੇਨ ’ਚ ਰੂਸੀ ਡਰੋਨ ਹਮਲੇ ’ਚ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ

ਕੀਵ (ਏਜੰਸੀ)– ਉੱਤਰ-ਪੂਰਬੀ ਯੂਕ੍ਰੇਨ ਦੇ ਸੂਮੀ ਸ਼ਹਿਰ ’ਚ ਰੂਸੀ ਡਰੋਨ ਹਮਲੇ ਵਿਚ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਇਕ 13 ਸਾਲਾ ਲੜਕਾ ਤੇ ਉਸ ਦੇ ਪਿਤਾ ਸ਼ਾਮਲ ਹਨ।

ਰੂਸ ਨੇ 4 ਸਾਲਾਂ ਤੋਂ ਵੀ ਵੱਧ ਸਮਾਂ ਪਹਿਲਾਂ ਆਪਣੇ ਗੁਆਂਢੀ ਦੇਸ਼ ’ਤੇ ਹਮਲਾ ਸ਼ੁਰੂ ਕੀਤਾ ਸੀ। ਰੂਸ ਨੇ ਯੂਕ੍ਰੇਨ ਦੇ ਆਮ ਲੋਕਾਂ ਦੇ ਰਿਹਾਇਸ਼ੀ ਇਲਾਕਿਆਂ ’ਤੇ ਡਰੋਨ ਤੇ ਮਿਜ਼ਾਈਲਾਂ ਨਾਲ ਜ਼ਬਰਦਸਤ ਹਮਲੇ ਕੀਤੇ ਹਨ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਮੁਤਾਬਕ ਇਸ ਜੰਗ ਵਿਚ 16,000 ਤੋਂ ਵੱਧ ਆਮ ਨਾਗਰਿਕ ਮਾਰੇ ਗਏ ਹਨ। ਅਮਰੀਕਾ ਦੀ ਅਗਵਾਈ ਵਾਲੀਆਂ ਸ਼ਾਂਤੀ ਕੋਸ਼ਿਸ਼ਾਂ ਵੀ ਜੰਗ ਰੁਕਵਾਉਣ ਵਿਚ ਨਾਕਾਮ ਰਹੀਆਂ। ਖੇਤਰੀ ਫ਼ੌਜੀ ਪ੍ਰਸ਼ਾਸਨ ਦੇ ਮੁਖੀ ਓਲੇਹ ਹਰਿਹੋਰੋਵ ਮੁਤਾਬਕ ਇਸ ਹਮਲੇ ਵਿਚ 2 ਵਿਅਕਤੀ ਜ਼ਖ਼ਮੀ ਵੀ ਹੋਏ ਹਨ।

ਯੂਕ੍ਰੇਨ ਦੀ ਹਵਾਈ ਫੌਜ ਨੇ ਦੱਸਿਆ ਕਿ ਰੂਸ ਨੇ ਰਾਤ ਭਰ ਵਿਚ ਲੰਮੀ ਦੂਰੀ ਦੇ 88 ਡਰੋਨ ਤੇ ਇਕ ਬੈਲਿਸਟਿਕ ਮਿਜ਼ਾਈਲ ਦਾਗੀ, ਜਿਨ੍ਹਾਂ ਵਿਚੋਂ ਹਵਾਈ ਰੱਖਿਆ ਪ੍ਰਣਾਲੀ ਨੇ 79 ਡਰੋਨਾਂ ਨੂੰ ਮਾਰ ਡੇਗਿਆ ਜਾਂ ਬੇਅਸਰ ਕਰ ਦਿੱਤਾ। ਇਸ ਦੌਰਾਨ ਰੂਸੀ ਰੱਖਿਆ ਮੰਤਰਾਲਾ ਅਨੁਸਾਰ ਯੂਕ੍ਰੇਨ ਨੇ ਵੀ ਰੂਸ ਤੇ ਉਸ ਦੇ ਕੰਟਰੋਲ ਵਾਲੇ ਇਲਾਕਿਆਂ ਵੱਲ ਕਈ ਹੋਰ ਡਰੋਨ ਦਾਗੇ।


author

cherry

Content Editor

Related News