ਬ੍ਰਿਟੇਨ ਦੀ ਨਵੀਂ ਵੀਜ਼ਾ ਯੋਜਨਾ ਤਹਿਤ 3 ਲੱਖ ਲੋਕਾਂ ਦੇ ਹਾਂਗਕਾਂਗ ਛੱਡਣ ਦੀ ਉਮੀਦ

01/29/2021 9:24:13 PM

ਲੰਡਨ, (ਰਾਜਵੀਰ ਸਮਰਾ)- ਪਿਛਲੇ ਸਾਲ ਬੀਜਿੰਗ ਵਲੋਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤੇ ਜਾਣ ਦੇ ਮੱਦੇਨਜ਼ਰ ਐਲਾਨੇ ਜਾਣ ਵਾਲੇ ਇਤਿਹਾਸਕ ਕਦਮ ਵਿਚ ਐਤਵਾਰ ਨੂੰ ਲੱਖਾਂ ਹਾਂਗਕਾਂਗ ਦੇ ਵਸਨੀਕਾਂ ਨੂੰ ਬ੍ਰਿਟੇਨ ਵਿਚ ਨਾਗਰਿਕਤਾ ਦੀ ਪੇਸ਼ਕਸ਼ ਕੀਤੀ ਜਾਵੇਗੀ।

ਸਰਕਾਰ ਬ੍ਰਿਟਿਸ਼ ਨੈਸ਼ਨਲ (ਓਵਰਸੀਜ਼) ਜਾਂ ਬੀ. ਐੱਨ. ਓ.- ਦੀ ਸਥਿਤੀ ਵਾਲੇ 2.9 ਮਿਲੀਅਨ ਹਾਂਗਕਾਂਗ ਵਾਸੀਆਂ ਵਿਚੋਂ ਲਗਭਗ 3,00,000 ਲੋਕਾਂ ਦੇ ਆਪਣੇ ਦੇਸ਼ ਆਉਣ ਦੀ ਉਮੀਦ ਕਰ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਨੇ ਇਹ ਵੀ ਕਿਹਾ ਕਿ ਬ੍ਰਿਟੇਨ ਆਉਣ ਵਾਲੇ ਹਾਂਗਕਾਂਗ ਵਾਸੀਆਂ ਦੇ ਪਰਿਵਾਰ ਵਾਲੇ ਅਗਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਦੇ ਦੇਸ਼ ਦੀ ਨਾਗਰਿਕਤਾ ਲਈ ਅਪਲਾਈ ਕਰ ਸਕਣਗੇ।

ਰੁਤਬੇ ਦਾ ਵਿਸਥਾਰ, ਜੋ ਕਿ ਬੀ. ਐੱਨ. ਓ. ਦੇ ਰੁਤਬਾ ਧਾਰਕਾਂ ਨੂੰ ਛੇ ਸਾਲਾਂ ਦੌਰਾਨ ਪੂਰੇ ਬ੍ਰਿਟਿਸ਼ ਨਾਗਰਿਕ ਬਣਨ ਦੀ ਆਗਿਆ ਦੇਵੇਗਾ, ਜੋ ਕਿ ਅਰਧ-ਖੁਦਮੁਖਤਿਆਰ ਸੂਬੇ ਵਿਚ ਚੀਨ ਦੇ ਰਾਸ਼ਟਰੀ ਸੁਰੱਖਿਆ ਕਾਨੂੰਨ ਦੀ ਸ਼ੁਰੂਆਤ ਦੀ ਆਲੋਚਨਾ ਕਰਦਾ ਹੈ। ਚੀਨ ਦੇ ਇਸ ਕਦਮ ਦੀ ਕਈ ਦੇਸ਼ਾਂ ਵਲੋਂ ਨਿੰਦਾ ਵੀ ਕੀਤੀ ਜਾ ਚੁੱਕੀ ਹੈ।

ਇਸ ਸਭ ਵਿਚਾਲੇ ਬੌਰਿਸ ਜੌਨਸਨ ਨੇ ਕਿਹਾ ਕਿ ਮੈਨੂੰ ਬਹੁਤ ਮਾਣ ਹੈ ਕਿ ਅਸੀਂ ਹਾਂਗਕਾਂਗ ਬੀ. ਐੱਨ. ਓ.ੇ ਦੇ ਰਹਿਣ, ਕੰਮ ਕਰਨ ਅਤੇ ਆਪਣੇ ਦੇਸ਼ ਵਿਚ ਆਪਣਾ ਘਰ ਬਣਾਉਣ ਲਈ ਇਹ ਨਵਾਂ ਰਸਤਾ ਲਿਆਏ ਹਾਂ। ਓਧਰ ਚੀਨ ਨੇ ਬ੍ਰਿਟੇਨ ਦੇ ਇਸ ਕਦਮ ਦਾ ਵਿਰੋਧ ਕੀਤਾ ਹੈ। ਚੀਨ ਦਾ ਕਹਿਣਾ ਹੈ ਕਿ ਉਹ ਹੁਣ 'ਬ੍ਰਿਟਿਸ਼ ਨੈਸ਼ਨਲ ਓਵਰਸੀਜ਼' (ਬੀ. ਐੱਨ. ਓ.) ਪਾਸਪੋਰਟ ਨੂੰ ਵੈਲਿਡ ਯਾਤਰਾ ਦਸਤਾਵੇਜ਼ ਜਾਂ ਪਛਾਣ ਪੱਤਰ ਦੇ ਰੂਪ ਵਿਚ ਮਾਨਤਾ ਨਹੀਂ ਦੇਵੇਗਾ। ਚੀਨ ਦਾ ਇਹ ਬਿਆਨ ਹਾਂਗਕਾਂਗ ਦੇ ਲੱਖਾਂ ਲੋਕਾਂ ਨੂੰ ਨਾਗਰਿਕਤਾ ਦੇਣ ਦੀ ਬ੍ਰਿਟੇਨ ਦੀ ਯੋਜਨਾ ਮਗਰੋਂ ਦੋਹਾਂ ਦੇਸ਼ਾਂ ਵਿਚ ਤਣਾਅ ਵਧਣ ਦੇ ਵਿਚਕਾਰ ਆਇਆ ਹੈ।


Sanjeev

Content Editor

Related News