ਇੰਡੋਨੇਸ਼ੀਆ ''ਚ ਤੇਜ਼ ਵਰਖਾ ਤੋਂ ਬਾਅਦ ਬੰਨ੍ਹ ਟੁੱਟਣ ਕਾਰਨ 3 ਲੋਕਾਂ ਦੀ ਮੌਤ

02/10/2019 6:51:22 PM

ਜਕਾਰਤਾ— ਇੰਡੋਨੇਸ਼ੀਆ ਦੀ ਡਿਜ਼ਾਸਟਰ ਏਜੰਸੀ ਨੇ ਦੱਸਿਆ ਕਿ ਜਾਵਾ ਸੂਬੇ 'ਚ ਆਏ ਹੜ੍ਹ ਕਾਰਨ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਤਿੰਨ ਹੋਰ ਲੋਕ ਇਸ ਦੌਰਾਨ ਜ਼ਖਮੀ ਹੋ ਗਏ।

ਨੈਸ਼ਨਲ ਡਿਜ਼ਾਸਟਰ ਏਜੰਸੀ ਦੇ ਹਵਾਲੇ ਨਾਲ ਨਿਊਜ਼ ਏਜੰਸੀ ਸ਼ਿਨਹੂਆ ਨੇ ਕਿਹਾ ਕਿ ਭਾਰੀ ਵਰਖਾ ਕਾਰਨ ਇਕ ਬੰਨ੍ਹ ਟੁੱਟ ਗਿਆ, ਜਿਸ ਕਾਰਨ ਬੰਡੰਗ ਜ਼ਿਲੇ ਦੇ ਪਿੰਡ ਇੰਦਾਹ 'ਚ ਹੜ੍ਹ ਵਾਲੀ ਸਥਿਤੀ ਬਣ ਗਈ। ਵਿਭਾਗ ਨੇ ਪ੍ਰਭਾਵਿਤ ਇਲਾਕਿਆਂ 'ਚ ਇਸ ਸਬੰਧੀ ਇਕ ਟੈਕਸਟ ਮੈਸੇਜ ਵੀ ਭੇਜਿਆ ਸੀ। ਦੇਸ਼ ਦੇ ਕਈ ਇਲਾਕਿਆਂ 'ਚ ਪਹਿਲਾਂ ਤੋਂ ਹੀ ਤੇਜ਼ ਵਰਖਾ ਤੇ ਹੜ੍ਹ ਸਬੰਧੀ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਸਨ।


Baljit Singh

Content Editor

Related News