ਭਾਰਤ ’ਚ ਮੈਡੀਕਲ ਸਪਲਾਈ ਲਈ ਅਮਰੀਕਾ ਰਹਿੰਦੇ 3 ਭਰਾ-ਭੈਣਾਂ ਨੇ ਜੁਟਾਏ 2 ਲੱਖ 80 ਹਜ਼ਾਰ ਡਾਲਰ

05/04/2021 10:25:34 AM

ਵਾਸ਼ਿੰਗਟਨ (ਭਾਸ਼ਾ) : 3 ਭਾਰਤੀ-ਅਮਰੀਕੀ ਭਰਾ-ਭੈਣਾਂ ਨੇ ਭਾਰਤ ਵਿਚ ਕੋਵਿਡ-19 ਮਰੀਜ਼ਾਂ ਲਈ ਜ਼ਰੂਰੀ ਮੈਡੀਕਲ ਆਕਸੀਜਨ ਭੇਜਣ ਦੇ ਮਕਸਦ ਨਾਲ 2,80,000 ਡਾਲਰ ਤੋਂ ਜ਼ਿਆਦਾ ਰਾਸ਼ੀ ਜੁਟਾਈ ਹੈ। ਗੈਰ ਲਾਭਕਾਰੀ ਸੰਗਠਨ ‘ਲਿਟਿਲ ਮੈਂਟਰਸ’ ਦੇ ਸੰਸਥਾਪਕ ਜੀਆ, ਕਰੀਨਾ ਅਤੇ ਅਰਮਾਨ ਗੁਪਤਾ ਨੇ ਆਪਣੇ ਸਕੂਲੀ ਦੋਸਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਦਦ ਨਾਲ ਇਹ ਰਾਸ਼ੀ ਇਕੱਠੀ ਕੀਤੀ ਤਾਂ ਕਿ ਉਹ ਦਿੱਲੀ ਅਤੇ ਇਸ ਦੇ ਆਸ-ਪਾਸ ਦੇ ਹਸਪਤਾਲਾਂ ਵਿਚ ਜ਼ਰੂਰਤਮੰਦ ਮਰੀਜ਼ਾਂ ਲਈ ਆਕਸੀਜਨ ਕੰਸਨਟ੍ਰੇਟਰ ਅਤੇ ਵੈਂਟੀਲੇਟਰ ਵਰਗੇ ਜੀਵਨ ਰੱਖਿਅਕ ਉਪਕਰਨਾਂ ਦਾ ਪ੍ਰਬੰਧ ਕਰ ਸਕਣ।

ਇਹ ਵੀ ਪੜ੍ਹੋ : ਸ਼ਰਮਨਾਕ: ਨਿਕਾਹ ਤੋਂ ਇਨਕਾਰ ਕਰਨ ’ਤੇ ਪਿਤਾ ਨੇ ਧੀ ਨਾਲ ਕੀਤਾ ਜਬਰ-ਜ਼ਿਨਾਹ

ਇਨ੍ਹਾਂ ਬੱਚਿਆਂ ਦੀ ਉਮਰ 15 ਸਾਲ ਹੈ। ਤਿੰਨਾਂ ਬੱਚਿਆਂ ਨੇ ਕਿਹਾ, ‘ਸਾਡੀ ਇਕੋ ਬੇਨਤੀ ਹੈ ਕਿ ਇਨ੍ਹਾਂ ਉਪਕਰਨਾਂ ਦੀ ਜਦੋਂ ਜ਼ਰੂਰਤ ਨਾ ਹੋਵੇ ਤਾਂ ਉਨ੍ਹਾਂ ਨੂੰ ਵਾਪਸ ਕਰ ਦਿੱਤਾ ਜਾਏ ਤਾਂ ਕਿ ਹੋਰ ਕੋਈ ਮਰੀਜ਼ ਇਨ੍ਹਾਂ ਦਾ ਇਸਤੇਮਾਲ ਕਰ ਸਕੇ।’ ਉਨ੍ਹਾਂ ਕਿਹਾ, ‘ਇਹ ਇਸ ਲਈ ਮਹੱਤਵਪੂਰਨ ਹੈ, ਕਿਉਂਕਿ ਇਨ੍ਹਾਂ ਉਪਕਰਨਾਂ ਦੀ ਘਾਟ ਹੈ ਅਤੇ ਪ੍ਰਭਾਵਿਤ ਆਬਾਜ਼ੀ ਬਹੁਤ ਜ਼ਿਆਦਾ ਹੈ।’ ਭਰਾ-ਭੈਣਾਂ ਨੇ ਕਿਹਾ ਕਿ ਉਹ ਜ਼ਰੂਰਤਮੰਦ ਲੋਕਾਂ ਸਬੰਧੀ ਅੰਕੜਾ ਤਿਆਰ ਕਰਨਗੇ ਤਾਂ ਕਿ ਸਪਲਾਈ ਨੂੰ ਉਚਿਤ ਤਰੀਕੇ ਨਾਲ ਮੁਹੱਈਆ ਕਰਾਇਆ ਜਾ ਸਕੇ ਅਤੇ ਇਸ ਲਈ ਉਨ੍ਹਾਂ ਨੂੰ ਸਾਰਿਆਂ ਦੀ ਮਦਦ ਦੀ ਜ਼ਰੂਰਤ ਹੋਵੇਗੀ।

ਇਹ ਵੀ ਪੜ੍ਹੋ : ਭਾਰਤ ’ਚ ਕੋਰੋਨਾ ਦਾ ਕਹਿਰ ਜਾਰੀ, ਚੀਨ ’ਚ ਵੱਡੇ ਪੱਧਰ ’ਤੇ ਮਨਾਇਆ ਗਿਆ ਜਸ਼ਨ, 11000 ਲੋਕ ਹੋਏ ਸ਼ਾਮਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News