ਆਸਟ੍ਰੇਲੀਆ ''ਚ ਮਾਰੇ ਗਏ 3 ਅਮਰੀਕੀ ਫਾਇਰ ਫਾਈਟਰਜ਼ ਦੇ ਪਰਿਵਾਰ ਪੁੱਜੇ ਸਿਡਨੀ

01/25/2020 2:13:44 PM

ਕੈਨਬਰਾ— ਆਸਟ੍ਰੇਲੀਆ 'ਚ ਜੰਗਲੀ ਅੱਗ ਬੁਝਾਉਣ ਦੌਰਾਨ ਅਮਰੀਕਾ ਦੇ 3 ਫਾਇਰ ਫਾਈਟਰਜ਼ ਦੀ ਮੌਤ ਹੋ ਗਈ ਸੀ। ਏਅਰ ਵਾਟਰ ਕ੍ਰਾਫਟ ਕ੍ਰੈਸ਼ ਹੋਣ ਕਾਰਨ ਉਹ ਮਾਰੇ ਗਏ ਸਨ। ਅਧਿਕਾਰੀਆਂ ਮੁਤਾਬਕ ਉਨ੍ਹਾਂ ਦੇ ਪਰਿਵਾਰ ਵਾਲੇ ਸਿਡਨੀ ਪੁੱਜ ਗਏ ਹਨ। ਮ੍ਰਿਤਕਾਂ ਦੀ ਪਛਾਣ ਗ੍ਰੇਟ ਫਾਲਜ਼ ਦੇ ਇਆਨ ਮੈਕਬੈੱਥ (ਮੋਨਟਾਨਾ), ਪਾਲ ਕਲਾਇਡੇ ਹਡਸਮ (ਅਰੀਜ਼ੋਨਾ) ਅਤੇ ਰਿਕ ਏ. ਡੀਮੋਰਗਨ (ਫਲੋਰੀਡਾ) ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਵੀਰਵਾਰ ਨੂੰ ਜਦ ਇਹ ਤਿੰਨੋਂ ਨਿਊ ਸਾਊਥ ਵੇਲਜ਼ ਦੀ ਜੰਗਲੀ ਅੱਗ ਨੂੰ ਕੰਟਰੋਲ ਕਰਨ ਲਈ ਜਾ ਰਹੇ ਸਨ ਤਾਂ ਉੱਥੇ ਇਹ ਹਾਦਸੇ ਦਾ ਸ਼ਿਕਾਰ ਹੋ ਗਿਆ।
ਫਿਲਹਾਲ ਜਾਂਚ ਹੋ ਰਹੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ। ਇਹ ਜਹਾਜ਼ ਕੈਨੇਡਾ ਬੇਜ਼ਡ ਕੋਊਲਸਨ ਐਵੀਏਸ਼ਨ ਦਾ ਸੀ। ਪੁਲਸ ਮੁਤਾਬਕ ਉਨ੍ਹਾਂ ਨੂੰ ਲਾਸ਼ਾਂ ਦੇ ਨਾਲ-ਨਾਲ ਏਅਰ ਕ੍ਰਾਫਟ ਦਾ ਕੋਕਪਿਟ ਵੀ ਮਿਲਿਆ ਹੈ, ਜਿਸ 'ਚ ਹਾਦਸੇ ਤੋਂ 2 ਘੰਟੇ ਪਹਿਲਾਂ ਦੀ ਸਾਰੀ ਰਿਕਾਰਡਿੰਗ ਹੈ।
ਜ਼ਿਕਰਯੋਗ ਹੈ ਕਿ ਜੰਗਲੀ ਅੱਗ ਕਾਰਨ ਆਸਟ੍ਰੇਲੀਆ 'ਚ 30 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ ਤੇ 3000 ਤੋਂ ਵਧੇਰੇ ਘਰ ਸੜ ਕੇ ਸਵਾਹ ਹੋ ਗਏ ਹਨ। ਅੱਗ ਨੇ 10.6 ਮਿਲੀਅਨ ਹੈਕਟੇਅਰ ਖੇਤਰ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ।ਦੇਸ਼ ਨੂੰ ਕਾਫੀ ਆਰਥਿਕ ਨੁਕਸਾਨ ਹੋਇਆ ਹੈ।


Related News