ਸੋਸ਼ਲ ਮੀਡੀਆ ''ਤੇ ਵਾਇਰਲ ਹੋ ਰਹੀਆਂ ਗੁਰਦੁਆਰਾ ਪੰਜਾ ਸਾਹਿਬ ਦੀ ਇਮਾਰਤ ਦੀਆਂ ਖਸਤਾ ਹਾਲਤ ਦੀਆਂ ਤਸਵੀਰਾਂ

09/20/2023 9:29:17 PM

ਨਵੀਂ ਦਿੱਲੀ- ਸਿੱਖਾਂ ਦੇ ਪਵਿੱਤਰ ਤੀਰਥਾਂ 'ਚ ਪਾਕਿਸਤਾਨ ਸਥਿਤ ਗੁਰਦੁਆਰਾ ਪੰਜਾ ਸਾਹਿਬ ਦਾ ਨਾਂ ਸਭ ਤੋਂ ਉੱਪਰ ਰੱਖਿਆ ਜਾਂਦਾ ਹੈ, ਜੋ ਰਾਵਲਪਿੰਡੀ ਤੋਂ 48 ਕਿਲੋਮੀਟਰ ਦੂਰ ਹੈ। ਹਾਲਾਂਕਿ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਇਤਿਹਾਸਕ ਗੁਰਦੁਆਰੇ ਦੀਆਂ ਨਾ ਸਿਰਫ ਕੰਧਾਂ ਦੀ ਹਾਲਤ ਖਸਤਾ ਹੋ ਰਹੀ ਹੈ ਸਗੋਂ ਇਥੇ ਸੰਗਤਾਂ ਨੂੰ 3 ਦਿਨ ਪੁਰਾਣਾ ਲੰਗਰ ਛਕਾਇਆ ਜਾ ਰਿਹਾ ਹੈ। ਇਸਦੀ ਜਾਣਕਾਰੀ 18 ਸਤੰਬਰ ਨੂੰ ਪੀ.ਐੱਸ.ਜੀ.ਪੀ.ਸੀ. ਪ੍ਰਧਾਨ ਸਰਦਾਰ ਅਮੀਰ ਸਿੰਘ ਨੂੰ ਭੇਜੇ ਗਏ ਇਕ ਵਟਸਐਪ ਮੈਸੇਜ 'ਚ ਇਕ ਸੁਰਜੀਤ ਸਿੰਘ ਉਰਫ ਸਨੀ ਨੇ ਇਕ ਮੈਸੇਜ ਰਾਹੀਂ ਦਿੱਤੀ ਹੈ।

PunjabKesari

ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਸਥਿਤ ਪੰਜਾਬ ਦੇ ਅਟਕ ਜ਼ਿਲ੍ਹੇ ਦੇ ਹਸਨਅਬਦਾਲ 'ਚ ਗੁਰਦੁਆਰਾ ਪੰਜਾ ਸਾਹਿਬ 'ਚ ਲੰਗਰ 'ਚ 3 ਦਿਨ ਪੁਰਾਣਾ ਭੋਜਨ ਛਕਾਇਆ ਜਾ ਰਿਹਾ ਹੈ। ਮੈਸੇਜ 'ਚ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਭਾਰੀ ਧਨ ਰਾਸ਼ੀ ਅਤੇ ਸ਼ਰਧਾਲੂਆਂ ਵੱਲੋਂ ਦਾਨ ਮਿਲਣ ਤੋਂ ਬਾਅਦ ਵੀ ਲੰਗਰ ਪ੍ਰਸ਼ਾਦ ਦੇ ਰੂਪ 'ਚ ਬੇਹਾ ਭੋਜਨ ਪਰੋਸਿਆ ਜਾ ਰਿਹਾ ਹੈ। ਉਨ੍ਹਾਂ ਜਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੇ ਸਾਲ ਪੁੰਨਿਆ ਦੀ ਰਾਤ ਦੌਰਾਨ ਸ੍ਰੀ ਪੰਜਾ ਸਾਹਿਬ ਦਾ ਦੌਰਾਨ ਸੀ ਅਤੇ ਲੰਗ ਸੇਵਾ ਲਈ ਦਾਨ ਅਤੇ ਲੰਗਰ ਲਈ ਸਾਮਾਨ ਦਿੱਤਾ ਸੀ।

PunjabKesari

ਉਨ੍ਹਾਂ ਅੱਗੇ ਕਿਹਾ ਕਿ ਇਹ ਬੁਰਾ ਲਗਦਾ ਹੈ ਕਿ ਗੁਰਦੁਆਰੇ 'ਚ ਇਸ ਤਰ੍ਹਾਂ ਦਾ ਬੇਹਾ ਲੰਗਰ ਪਰੋਸਿਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਦਾਅਵਾ ਹੈ ਕਿ ਪੰਜਾ ਸਾਹਿਬ ਦੀ ਸਥਾਨਕ ਸੰਗਤ ਨੂੰ ਗੁਰਦੁਆਰੇ ਦਾ ਲੰਗਰ ਖਾਣ ਤੋਂ ਮਨਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੇ ਮਾਤਾ-ਪਿਤਾ 18.09.2023 ਨੂੰ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਗਏ ਤਾਂ ਉਨ੍ਹਾਂ ਨੂੰ 3 ਦਿਨ ਪੁਰਾਣਾ ਲੰਗਰ ਪਰੋਸਿਆ ਗਿਆ।

PunjabKesari

ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਇਮਾਰਤ ਦੇ ਬੇਸਮੈਂਟ ਨੂੰ ਸਰਦਾਰ ਸਤਨਾਮ ਸਿੰਘ ਅਤੇ ਸਰਦਾਰ ਕਲਿਆਣ ਸਿੰਘ ਦਿ ਨਿਗਰਾਨੀ ਵਾਲੀ ਪੰਜਾ ਸਾਹਿਬ ਗੁਰਦੁਆਰਾ ਕਮੇਟੀ ਦੁਆਰਾ ਪੀ.ਐੱਸ.ਜੀ.ਪੀ.ਸੀ. ਨੂੰ ਸੂਚਿਤ ਕੀਤੇ ਬਿਨਾਂ ਬੰਦ ਕੀਤਾ ਜਾ ਰਿਹਾ ਹੈ। ਸ੍ਰੀ ਨਨਕਾਣਾ ਸਾਹਿਬ ਦੇ ਇਕ ਸਿੱਖ ਸ਼ਰਧਾਲੂ ਦੁਆਰਾ ਸ੍ਰੀ ਪੰਜਾ ਸਾਹਿਬ ਦੇ ਸਥਾਨਕ ਸੰਗਤ ਮੈਂਬਰ ਕੁਲਦੀਪ ਸਿੰਘ ਨੂੰ ਦਿੱਤੇ ਗਏ ਸੰਦੇਸ਼ ਅਨੁਸਾਰ, ਗੁਰਦੁਆਰਾ ਬੇਸਮੈਂਟ ਨੂੰ ਬੰਦ ਕਰਨ ਨਾਲ ਗੁਰਦੁਆਰਾ ਭਵਨ ਦੀ ਨੀਂਹ 'ਤੇ ਅਸਰ ਪਵੇਗਾ। 

PunjabKesari

ਉਹ ਅੱਗੇ ਕਹਿੰਦੇ ਹਨ ਕਿ ਪਿੰਕਾ ਵੀਰ ਨੇ ਪਹਿਲਾਂ ਬੇਸਮੈਂਟ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕੁਝ ਬਜ਼ੁਰਗਾਂ ਦੀ ਸਲਾਹ ਤੋਂ ਬਾਅਦ ਉਨ੍ਹਾਂ ਨੇ ਇਸਨੂੰ ਬੰਦ ਕਰ ਦਿੱਤਾ। ਉਨ੍ਹਾਂ ਦਾ ਇਹ ਵੀ ਦਾਅਵਾ ਹੈ ਕਿ ਸਨੀ ਦੁਆਰਾ ਪੀ.ਐੱਸ.ਜੀ.ਪੀ.ਸੀ. ਨੂੰ ਭੇਜੀ ਗਈ ਗੁਰਦੁਆਰਾ ਲੰਗਰ 'ਚ ਬਹੇ ਭੋਜਨ ਦੀ ਤਸਵੀਰ ਅਤੇ ਮੈਸੇਜ ਸੱਚ ਹਨ ਅਤੇ ਹਰ ਕੋਈ ਸ੍ਰੀ ਪੰਜਾ ਸਾਹਿਬ ਗੁਰਦੁਆਰਾ ਸਾਹਿਬ ਦੀ ਹਾਲਤ ਜਾਣਦਾ ਹੈ ਅਤੇ ਇਸਨੂੰ ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸੰਗਤ 'ਚ ਵਾਇਰਲ ਕੀਤਾ ਜਾਣਾ ਚਾਹੀਦਾ ਹੈ।

 


Rakesh

Content Editor

Related News