ਕੋਰੋਨਾ ਪਾਜ਼ੇਟਿਵ ਹੋਏ ਬਿਨਾਂ 3 ਆਸਟ੍ਰੇਲੀਆਈ ਬੱਚਿਆਂ ਦੇ ਸਰੀਰ ''ਚ ਮਿਲੀ ਐਂਟੀਬੌਡੀਜ਼, ਡਾਕਟਰ ਹੈਰਾਨ

Thursday, Nov 19, 2020 - 05:52 PM (IST)

ਮੈਲਬੌਰਨ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਰੋਨਾ ਲਾਗ ਦੀ ਬੀਮਾਰੀ ਸਬੰਧੀ ਰੋਜ਼ ਮਹੱਤਵਪੂਰਨ ਖੁਲਾਸੇ ਹੋ ਰਹੇ ਹਨ। ਜਿਹੜਾ ਤਾਜ਼ਾ ਖੁਲਾਸਾ ਹੋਇਆ ਹੈ ਉਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਅਸਲ ਵਿਚ ਆਸਟ੍ਰੇਲੀਆ ਵਿਚ ਇਕ ਹੀ ਪਰਿਵਾਰ ਦੇ ਤਿੰਨ ਅਜਿਹੇ ਬੱਚੇ ਸਾਹਮਣੇ ਆਏ ਹਨ ਜੋ ਕਦੇ ਕੋਰੋਨਾ ਸੰਕ੍ਰਮਿਤ ਨਹੀਂ ਹੋਏ ਪਰ ਟੈਸਟ ਦੇ ਦੌਰਾਨ ਉਹਨਾਂ ਦੇ ਸਰੀਰ ਵਿਚ ਐਂਟੀਬੌਡੀਜ਼ ਪਾਈ ਗਈ ਹੈ। ਭਾਵੇਂਕਿ ਇਹਨਾਂ ਤਿੰਨੇ ਬੱਚਿਆਂ ਦੇ ਮਾਤਾ-ਪਿਤਾ ਕੋਰੋਨਾ ਪਾਜ਼ੇਟਿਵ ਹੋਏ ਸਨ ਪਰ ਉਹ ਕਈ ਵਾਰ ਹੋਏ ਟੈਸਟ ਦੇ ਦੌਰਾਨ ਹਮੇਸ਼ਾ ਹੀ ਨੈਗੇਟਿਵ ਪਾਏ ਗਏ। ਹੁਣ ਵਿਗਿਆਨੀ ਇਕ ਵਾਰ ਫਿਰ ਇਸ ਰਹੱਸ ਨੂੰ ਸੁਲਝਾਉਣ ਵਿਚ ਜੁਟੇ ਹਨ ਕਿ ਆਖਿਰ ਬਿਨਾਂ ਸੰਕ੍ਰਮਿਤ ਹੋਏ ਕਿਸੇ ਮਨੁੱਖ ਦੇ ਸਰੀਰ ਵਿਚ ਵਾਇਰਸ ਨਾਲ ਲੜਨ ਵਾਲੀ ਐਂਟੀਬੌਡੀਜ਼ ਕਿਵੇਂ ਵਿਕਸਿਤ ਹੋ ਸਕਦੀ ਹੈ।

ਸਾਈਂਸ ਜਨਰਲ ਨੇਚਰ ਕਮਿਊਨੀਕੇਸ਼ਨ ਵਿਚ ਛਪੀ ਇਕ ਅਧਿਐਨ ਦੇ ਮੁਤਾਬਕ, ਹੁਣ ਤੱਕ ਤਿੰਨ ਅਜਿਹੇ ਬੱਚੇ ਮਿਲ ਚੁੱਕੇ ਹਨ ਜੋ ਕਦੇ ਪਾਜ਼ੇਟਿਵ ਨਹੀਂ ਸਨ ਪਰ ਟੈਸਟ ਵਿਚ ਉਹਨਾਂ ਦੇ ਸਰੀਰ ਵਿਚ ਐਂਟੀਬੌਡੀਜ਼ ਪਾਈ ਗਈ ਹੈ। ਲਾਇਲਾ ਸਵੈਂਕੋ ਅਤੇ ਟੋਨੀ ਦੇ ਤਿੰਨ ਬੱਚੇ ਹਨ ਜਿਹਨਾਂ ਦੀ ਉਮਰ 6, 7 ਅਤੇ 9 ਸਾਲ ਹੈ। ਇਹ ਜੋੜਾ ਬੀਤੇ ਮਾਰਚ ਵਿਚ ਇਕ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਦੇ ਬਾਅਦ ਕੋਵਿਡ ਪਾਜ਼ੇਟਿਵ ਹੋ ਗਿਆ ਸੀ। ਲਾਇਲਾ ਨੇ ਦੱਸਿਆ ਕਿ ਸਭ ਠੀਕ ਸੀ ਅਤੇ ਸਾਨੂੰ ਅਚਾਨਕ ਮਹਿਸੂਸ ਹੋਇਆ ਕਿ ਸ਼ਾਇਦ ਅਸੀਂ ਕੋਰੋਨਾ ਦੀ ਚਪੇਟ ਵਿਚ ਆ ਗਏ ਹਾਂ। ਅਸੀਂ ਟੈਸਟ ਕਰਵਾਏ ਅਤੇ ਅਸੀਂ ਦੋਵੇਂ ਸੰਕ੍ਰਮਿਤ ਨਿਕਲੇ। ਭਾਵੇਂਕਿ ਸਾਨੂੰ ਦੋਹਾਂ ਨੂੰ ਖੁਦ ਤੋਂ ਜ਼ਿਆਦਾ ਆਪਣੇ ਬੱਚਿਆਂ ਦੀ ਚਿੰਤਾ ਸੀ।

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ ਨੇ ਕੋਵਿਡ-19 ਟੀਕੇ ਦੀਆਂ 5 ਮਿਲੀਅਨ ਖੁਰਾਕਾਂ ਲਈ ਸੌਦੇ 'ਤੇ ਕੀਤੇ ਦਸਤਖ਼ਤ

ਲਾਇਲਾ ਦੇ ਮੁਤਾਬਕ, ਉਹਨਾਂ ਨੇ ਬੱਚਿਆਂ ਦੇ ਨਾਲ ਵਿਆਹ ਸਮਾਰੋਹ ਵਿਚ ਕਰੀਬ ਡੇਢ ਹਫਤਾ ਬਿਤਾਇਆ ਸੀ ਅਤੇ ਇਸ ਦੌਰਾਨ ਸਾਰੇ ਇਕੱਠੇ ਹੀ ਸਨ। ਤਿੰਨੇ ਬੱਚਿਆਂ ਦਾ ਟੈਸਟ ਨੈਗੇਟਿਵ ਆਇਆ ਸੀ ਅਤੇ ਉਹਨਾਂ ਵਿਚ ਕੋਈ ਲੱਛਣ ਵੀ ਨਹੀਂ ਸਨ। ਇਹਨਾਂ ਬੱਚਿਆਂ ਵਿਚੋਂ ਦੋ ਵਿਚ ਜ਼ੁਕਾਮ ਦੇ ਲੱਛਣ ਨਜ਼ਰ ਆਏ ਪਰ ਇਕ ਬੇਟੀ ਸਿਹਤਮੰਦ ਹੀ ਰਹੀ। ਤਿੰਨਾਂ ਦੇ ਕਈ ਵਾਰ ਟੈਸਟ ਹੋਏ ਅਤੇ ਇਹਨਾਂ ਸਾਰੇ ਟੈਸਟਾਂ ਵਿਚ ਉਹ ਨੈਗੇਟਿਵ ਹੀ ਸਨ। ਇਲਾਜ ਦੇ ਬਾਅਦ ਕਰੀਬ ਇਕ ਮਹੀਨੇ ਵਿਚ ਲਾਇਲਾ ਅਤੇ ਟਾਮ ਵੀ ਨੈਗੇਟਿਵ ਹੋ ਗਏ ਸਨ। ਭਾਵੇਂਕਿ ਆਖਰੀ ਟੈਸਟ ਦੇ ਦੌਰਾਨ ਡਾਕਟਰ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਬੱਚਿਆਂ ਦੇ PCR ਕੋਰੋਨਾ ਟੈਸਟ ਨਤੀਜੇ ਵਿਚ ਉਹਨਾਂ ਦੇ ਸਰੀਰ ਵਿਚ ਐਂਟੀਬੌਡੀਜ਼ ਮੌਜੂਦ ਹਨ। ਡਾਕਟਰਾਂ ਨੇ ਇਕ ਵਾਰ ਫਿਰ ਜਾਂਚ ਕੀਤੀ ਤਾਂ ਨਤੀਜਾ ਉਹੀ ਰਿਹਾ ਅਤੇ ਬਿਨਾਂ ਸੰਕ੍ਰਮਿਤ ਹੋਏ ਅਤੇ ਟੈਸਟ ਵਿਚ ਪਾਜ਼ੇਟਿਵ ਨਿਕਲੇ ਬਗੈਰ ਹੀ ਬੱਚਿਆਂ ਦੇ ਸਰੀਰ ਵਿਚ ਕੋਰੋਨਾ ਦੇ ਖਿਲਾਫ਼ ਐਂਟੀਬੌਡੀਜ਼ ਵਿਕਸਿਤ ਹੋ ਗਈ ਸੀ। ਡਾਕਟਰ ਇਸ ਪੂਰੇ ਮਾਮਲੇ ਦੀ ਜਾਂਚ ਵਿਚ ਜੁਟੇ ਹੋਏ ਹਨ ਪਰ ਇਹ ਕਿਵੇਂ ਹੋਇਆ ਇਸ ਸਬੰਧੀ ਸਪਸ਼ੱਟ ਜਾਣਕਾਰੀ ਨਹੀਂ ਮਿਲ ਸਕੀ ਹੈ।


Vandana

Content Editor

Related News