ਚਿਲੀ ''ਚ ਕੋਰੋਨਾ ਵਾਇਰਸ ਦੇ 3.17 ਲੱਖ ਤੋਂ ਵੱਧ ਮਾਮਲੇ ਹੋਏ ਦਰਜ

07/14/2020 2:07:12 PM

ਸੈਂਟਿਯਾਗੋ- ਚਿਲੀ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਦੇ 2,616 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ ਵਧ ਕੇ 3,17,657 ਹੋ ਗਈ ਹੈ। ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਦੱਸਿਆ ਕਿ ਇਸ ਮਿਆਦ ਵਿਚ 45 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 7,024 ਹੋ ਗਈ ਹੈ।

ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਵਿਚ ਕੋਰੋਨਾ ਦੇ 1,931 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਸ ਵਿਚੋਂ 1,613 ਵੈਂਟੀਲੇਟਰ ਦੀ ਆਈ. ਸੀ. ਯੂ. ਵਿਚ ਅਤੇ 341 ਲੋਕਾਂ ਦੀ ਗੰਭੀਰ ਹਾਲਤ ਹੈ। ਉਨ੍ਹਾਂ ਕਿਹਾ ਕਿ ਸਿਹਤ ਅਧਿਕਾਰੀਆਂ ਨੇ ਪਿਛਲੇ 24 ਘੰਟਿਆਂ ਵਿਚ 17,467 ਲੋਕਾਂ ਦਾ ਟੈਸਟ ਕੀਤਾ ਹੈ। ਹੁਣ ਤੱਕ 13,10,265 ਲੋਕਾਂ ਦਾ ਟੈਸਟ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਦੇਸ਼ 24,077 ਕਿਰਿਆਸ਼ੀਲ ਮਾਮਲੇ ਹਨ ਜਦਕਿ 2,86,556 ਲੋਕ ਬੀਮਾਰੀ ਤੋਂ ਸਿਹਤਯਾਬ ਹੋ ਚੁੱਕੇ ਹਨ। ਸਿਹਤ ਮੰਤਰਾਲੇ ਮੁਤਾਬਕ ਹਾਲ ਦੇ ਹਫਤਿਆਂ ਵਿਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਕਮੀ ਦੇਖੀ ਗਈ ਹੈ। ਚਿਲੀ ਵਿਚ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਰਾਤ ਦੇ ਕਰਫਿਊ ਸਣੇ ਲਾਕਡਾਊਨ ਅਤੇ ਸਮਾਜਕ ਦੂਰੀ ਦੇ ਪਾਲਣ ਲਈ ਫੌਜ ਅਤੇ ਪੁਲਸ ਨੂੰ ਲਗਾਇਆ ਗਿਆ ਹੈ। 
 


Sanjeev

Content Editor

Related News