ਮੱਧ ਬਗਦਾਦ ’ਚ 2 ਅਾਤਮਘਾਤੀ ਹਮਲੇ, 32 ਦੀ ਮੌਤ ਤੇ 110 ਜ਼ਖਮੀ (ਵੀਡੀਓ)

Thursday, Jan 21, 2021 - 10:36 PM (IST)

ਬਗਦਾਦ(ਭਾਸ਼ਾ)–ਰਾਜਧਾਨੀ ਬਗਦਾਦ ਦੇ ਭੀੜ ਭੜੱਕੇ ਵਾਲੇ ਬਾਜ਼ਾਰ ਵਿਚ 2 ਅਾਤਮਘਾਤੀ ਬੰਬ ਧਮਾਕਿਅਾਂ ਵਿਚ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ ਜਦਕਿ 110 ਹੋਰ ਜ਼ਖਮੀ ਹੋ ਗਏ। ਇਸ ਹਮਲੇ ਦੀਆਂ ਟਵਿੱਟਰ 'ਤੇ ਕਈ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ। ਦੇਸ਼ ਵਿਚ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦੀ ਯੋਜਨਾ ਨੂੰ ਲੈ ਕੇ ਪੈਦਾ ਤਣਾਅ ਅਤੇ ਅਾਰਥਿਕ ਸੰਕਟ ਦਰਮਿਅਾਨ ਮੱਧ ਬਗਦਾਦ ਦੇ ਬਾਬ ਅਲ-ਸ਼ਰਕੀ ਕਮਰਸ਼ੀਅਲ ਖੇਤਰ ਵਿਚ ਇਹ ਅਾਤਮਘਾਤੀ ਹਮਲੇ ਹੋਏ ਹਨ। ਅਜੇ ਤੱਕ ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।

ਇਹ ਵੀ ਪੜ੍ਹੋ -ਬਾਈਡੇਨ ਦੀ ਖੁਫੀਆ ਮੁਖੀ ਦਾ ਚੀਨ ਵਿਰੁੱਧ ਹਮਲਾਵਰ ਰਵੱਈਆ ਅਪਣਾਉਣ ਦਾ ਐਲਾਨ

ਇਰਾਕ ਦੀ ਫੌਜ ਨੇ ਦੱਸਿਅਾ ਕਿ ਜ਼ਖਮੀਅਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਹੈ। ਫੌਜ ਦੇ ਬੁਲਾਰੇ ਯਾਹਯਾ ਰਸੂ ਲ ਨੇ ਦੱਸਿਅਾ ਕਿ ਸੁਰੱਖਿਅਾ ਫੋਰਸ 2 ਅਾਤਮਘਾਤੀ ਹਮਲਾਵਰਾਂ ਦਾ ਪਿੱਛਾ ਕਰ ਰਹੀ ਸੀ, ਜਿਨ੍ਹਾਂ ਨੇ ਤਯਰਾਨ ਚੌਕ ਨੇੜੇ ਖੁਦ ਨੂੰ ਬੰਬ ਨਾਲ ਉਡਾ ਲਿਅਾ। ਬਗਦਾਦ ਦੇ ਭੀੜ ਭੜੱਕੇ ਵਾਲੇ ਬਾਜ਼ਾਰ ਵਿਚ ਲਗਭਗ 3 ਸਾਲਾਂ ਵਿਚ ਪਹਿਲੀ ਵਾਰ ਅਾਤਮਘਾਤੀ ਹਮਲਾ ਹੋਇਅਾ ਹੈ। ਇਸ ਤੋਂ ਪਹਿਲਾਂ 2018 ਵਿਚ ਤਤਕਾਲੀਨ ਪ੍ਰਧਾਨ ਮੰਤਰੀ ਹੈਦਰ ਅਲ-ਅਾਬਾਦੀ ਵਲੋਂ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ’ਤੇ ਜਿੱਤ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਇਸੇ ਇਲਾਕੇ ਵਿਚ ਅਾਤਮਘਾਤੀ ਹਮਲਾ ਹੋਇਅਾ ਸੀ।

ਇਹ ਵੀ ਪੜ੍ਹੋ -ਭਾਰਤ ਨੇ ਕੋਵਿਡ-19 ਦੀਆਂ ਲੱਖ ਤੋਂ ਵਧੇਰੇ ਖੁਰਾਕਾਂ ਬੰਗਲਾਦੇਸ਼ ਨੂੰ ਸੌਂਪੀਆਂ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News