ਨੇਪਾਲ ’ਚ ਕੋਵਿਡ-19 ਦੇ 2508 ਨਵੇਂ ਮਾਮਲੇ ਆਏ ਸਾਹਮਣੇ
Saturday, Oct 31, 2020 - 09:01 PM (IST)

ਕਾਠਮੰਡੂ-ਨੇਪਾਲ ’ਚ ਬੀਤੇ 24 ਘੰਟੇ ਦੌਰਾਨ ਕੋਵਿਡ-19 ਦੇ 2508 ਨਵੇਂ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਸ਼ਨੀਵਾਰ ਨੂੰ ਇਥੇ ਕੋਰੋਨਾ ਵਾਇਰਸ ਦੇ ਇਨਫੈਕਟਿਡਾਂ ਦੀ ਗਿਣਤੀ ਵਧ ਕੇ 1,70,743 ’ਤੇ ਪਹੁੰਚ ਗਈ। ਨੇਪਾਲ ’ਚ ਇਸ ਮਿਆਦ ’ਚ 17 ਇਨਫੈਕਟਿਡਾਂ ਦੀ ਮੌਤ ਹੋਈ ਹੈ ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ ਮਹਾਮਾਰੀ ਕਾਰਣ ਦੇਸ਼ ’ਚ ਕੁੱਲ 937 ਲੋਕਾਂ ਦੀ ਜਾਨ ਜਾ ਚੁੱਕੀ ਹੈ। ਮੰਤਰਾਲਾ ਮੁਤਾਬਕ ਇਸ ਸਮੇਂ ਨੇਪਾਲ ’ਚ 38,584 ਮਰੀਜ਼ ਇਲਾਜ ਅਧੀਨ ਹਨ ਜਦਕਿ 1,31,222 ਲੋਕ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ।