ਅਮਰੀਕਾ 'ਚ 25 ਸਾਲਾ ਭਾਰਤੀ ਔਰਤ ਲਾਪਤਾ, ਪੁਲਸ ਨੇ ਜਨਤਾ ਤੋਂ ਮੰਗੀ ਮਦਦ

Sunday, Mar 10, 2024 - 09:39 AM (IST)

ਅਮਰੀਕਾ 'ਚ 25 ਸਾਲਾ ਭਾਰਤੀ ਔਰਤ ਲਾਪਤਾ, ਪੁਲਸ ਨੇ ਜਨਤਾ ਤੋਂ ਮੰਗੀ ਮਦਦ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਨਿਊਯਾਰਕ ਸ਼ਹਿਰ ਤੋਂ 25 ਸਾਲਾ ਭਾਰਤੀ ਔਰਤ ਲਾਪਤਾ ਹੋਣ ਦੀ ਖ਼ਬਰ ਹੈ। ਪੁਲਸ ਉਸ ਨੂੰ ਲੱਭਣ ਲਈ ਲੋਕਾਂ ਤੋਂ ਜਾਣਕਾਰੀ ਮੰਗ ਰਹੀ ਹੈ। ਏਜੰਸੀ ਮੁਤਾਬਕ ਲਾਪਤਾ ਔਰਤ ਦਾ ਨਾਂ ਫੇਰੀਨ ਖੋਜਾ ਹੈ, ਜਿਸ ਨੂੰ ਆਖਰੀ ਵਾਰ 1 ਮਾਰਚ ਨੂੰ ਰਾਤ ਕਰੀਬ 11 ਵਜੇ ਕਵੀਂਸ ਸਥਿਤ ਆਪਣੇ ਘਰ ਤੋਂ ਨਿਕਲਦੇ ਦੇਖਿਆ ਗਿਆ ਸੀ।

ਨਿਊਯਾਰਕ ਸਿਟੀ ਪੁਲਸ ਡਿਪਾਰਟਮੈਂਟ ਦੁਆਰਾ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਉਸਨੂੰ ਆਖਰੀ ਵਾਰ ਓਲੀਵ ਹਰੇ ਰੰਗ ਦੀ ਜੈਕੇਟ, ਹਰਾ ਸਵੈਟਰ ਅਤੇ ਨੀਲੀ ਜੀਨਸ ਪਹਿਨੇ ਦੇਖਿਆ ਗਿਆ ਸੀ। ਪੁਲਸ ਨੇ ਇਹ ਵੀ ਕਿਹਾ ਹੈ ਕਿ ਲਾਪਤਾ ਔਰਤ ਬਾਈਪੋਲਰ ਡਿਸਆਰਡਰ ਤੋਂ ਪੀੜਤ ਹੈ। ਪੁਲਸ ਵਿਭਾਗ ਨੇ ਫੇਰੀਨ ਖੋਜਾ ਦੀ ਫੋਟੋ ਵੀ ਜਾਰੀ ਕੀਤੀ ਹੈ ਅਤੇ ਕਿਹਾ ਹੈ ਕਿ 112 ਪ੍ਰੀਸਿੰਕਟ ਡਿਟੈਕਟਿਵ ਸਕੁਐਡ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ।ਨਿਊਯਾਰਕ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ। ਦੂਤਘਰ ਫੇਰੀਨ ਖੋਜਾ ਅਤੇ ਉਸਦੇ ਟਿਕਾਣੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਹਾਇਤਾ ਪ੍ਰਦਾਨ ਕਰ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ 10 ਮਾਰਚ ਤੋਂ ਘੜੀਆਂ 1 ਘੰਟਾ ਹੋਣਗੀਆਂ ਅੱਗੇ

 ਪਿਛਲੇ ਦਿਨੀਂ ਵਿਦਿਆਰਥੀ ਹੋਇਆ ਸੀ ਲਾਪਤਾ 

ਅਮਰੀਕਾ ਵਿੱਚ ਭਾਰਤੀ ਔਰਤ ਦੇ ਲਾਪਤਾ ਹੋਣ ਤੋਂ ਪਹਿਲਾਂ ਇੰਡੀਆਨਾ ਦੀ ਪਰਡਿਊ ਯੂਨੀਵਰਸਿਟੀ ਦੇ ਜੌਨ ਮਾਰਟਿਨਸਨ ਆਨਰਜ਼ ਕਾਲਜ ਵਿੱਚ ਕੰਪਿਊਟਰ ਸਾਇੰਸ ਦੇ ਵਿਦਿਆਰਥੀ ਨੀਲ ਆਚਾਰੀਆ ਦੇ 28 ਜਨਵਰੀ ਨੂੰ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਉਸ ਦੇ ਲਾਪਤਾ ਹੋਣ ਤੋਂ ਦੋ ਦਿਨ ਬਾਅਦ ਅਧਿਕਾਰੀਆਂ ਦੁਆਰਾ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News