ਭੂਮੱਧ ਸਾਗਰ 'ਚ ਕਿਸ਼ਤੀ ਪਲਟਣ ਕਾਰਨ ਯੂਰਪ ਜਾ ਰਹੇ 25 ਪ੍ਰਵਾਸੀਆਂ ਦੀ ਦਰਦਨਾਕ ਮੌਤ

Friday, Apr 14, 2023 - 09:40 AM (IST)

ਭੂਮੱਧ ਸਾਗਰ 'ਚ ਕਿਸ਼ਤੀ ਪਲਟਣ ਕਾਰਨ ਯੂਰਪ ਜਾ ਰਹੇ 25 ਪ੍ਰਵਾਸੀਆਂ ਦੀ ਦਰਦਨਾਕ ਮੌਤ

ਟਿਊਨਿਸ (ਭਾਸ਼ਾ)- ਟਿਊਨੀਸ਼ੀਆ ਦੇ ਤੱਟ ਨੇੜੇ ਭੂਮੱਧ ਸਾਗਰ ਵਿੱਚ ਯੂਰਪ ਜਾ ਰਹੀ ਇੱਕ ਕਿਸ਼ਤੀ ਦੇ ਪਲਟਣ ਕਾਰਨ ਉਸ ਵਿਚ ਸਵਾਰ ਘੱਟੋ-ਘੱਟ 25 ਪ੍ਰਵਾਸੀਆਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 15 ਹੋਰ ਲਾਪਤਾ ਹਨ। ਟਿਊਨੀਸ਼ੀਅਨ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਫੈਕਸ ਦੇ ਵਕੀਲ ਫਾਊਜੀ ਮਸੂਦੀ ਮੁਤਾਬਕ ਟਿਊਨੀਸ਼ੀਆ ਦੇ ਤੱਟ ਰੱਖਿਅਕਾਂ ਨੇ ਪੂਰਬੀ-ਮੱਧ ਟਿਊਨੀਸ਼ੀਆ ਵਿੱਚ ਸਥਿਤ ਸਫੈਕਸ ਬੰਦਰਗਾਹ ਦੇ ਤੱਟ ਤੋਂ ਵੀਰਵਾਰ ਨੂੰ ਇੱਕ ਕਿਸ਼ਤੀ ਦੇ ਹੇਠਾਂ ਫਸੇ 15 ਲੋਕਾਂ ਦੀਆਂ ਲਾਸ਼ਾਂ ਨੂੰ ਬਰਾਮਦ ਕੀਤਾ।

ਇਹ ਵੀ ਪੜ੍ਹੋ: ਇੰਗਲੈਂਡ ’ਚ ਤਿਰੰਗਾ ਉਤਾਰਨ ਵਾਲੇ ਨੌਜਵਾਨ ਦੀ ਮਾਂ-ਭੈਣ ਨੂੰ ਮੋਗਾ ਪੁਲਸ ਨੇ ਹਿਰਾਸਤ ’ਚ ਲਿਆ!

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਬੁੱਧਵਾਰ ਨੂੰ ਤੱਟ ਰੱਖਿਅਕ ਨੇ 10 ਲਾਸ਼ਾਂ ਬਰਾਮਦ ਕੀਤੀਆਂ ਸਨ ਅਤੇ 72 ਪ੍ਰਵਾਸੀਆਂ ਨੂੰ ਬਚਾਇਆ ਸੀ। ਸਰਕਾਰੀ ਵਕੀਲ ਨੇ ਕਿਹਾ ਕਿ ਬਚੇ ਲੋਕਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਕਿਸ਼ਤੀ 'ਚ ਸਵਾਰ 15 ਤੋਂ 20 ਹੋਰ ਲੋਕ ਅਜੇ ਵੀ ਲਾਪਤਾ ਹਨ। ਮਸੌਦੀ ਨੇ ਕਿਹਾ ਕਿ ਲਗਭਗ ਸਾਰੇ ਮ੍ਰਿਤਕ ਅਤੇ ਬਚਾਏ ਗਏ ਲੋਕਾਂ ਵਿਚੋਂ ਲਗਭਗ ਸਾਰੇ ਲੋਕ ਉਪ-ਸਹਾਰਾ ਅਫਰੀਕਾ ਦੇ ਨਿਵਾਸੀ ਹਨ।

ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਪਿਓ ਦਾ ਸਸਕਾਰ ਕਰ ਕੈਨੇਡਾ ਪੁੱਜੇ ਪੁੱਤ ਨੇ ਵੀ ਦੁਨੀਆ ਨੂੰ ਕਿਹਾ ਅਲਵਿਦਾ


author

cherry

Content Editor

Related News