ਤਸੱਕਰੀ ਕਰਨ ਲਈ ਵਿਅਕਤੀ ਖਾ ਗਿਆ ਕੋਕੀਨ ਦੇ 246 ਪੈਕੇਟ, ਮੌਤ
Tuesday, May 28, 2019 - 03:44 AM (IST)

ਮੈਕਸੀਕੋ ਸਿਟੀ - ਮੈਕਸੀਕੋ ਸਿਟੀ ਤੋਂ ਟੇਕਆਫ ਕਰਨ ਤੋਂ ਤੁਰੰਤ ਬਾਅਦ ਜਹਾਜ਼ 'ਚ ਸਵਾਰ ਇਕ ਜਾਪਾਨੀ ਵਿਅਕਤੀ ਦੀ ਮੌਤ ਹੋ ਗਈ। ਬਾਅਦ 'ਚ ਪਤਾ ਲੱਗਾ ਕਿ ਉਸ ਨੇ ਤਸੱਕਰੀ ਕਰਨ ਲਈ ਕੋਕੀਨ ਦੇ 246 ਪੈਕੇਟ ਖਾ ਲਏ ਸਨ। ਉਸ ਨੂੰ ਡਰੱਗਸ ਦੇ ਓਵਰਡੋਜ਼ ਨਾਲ ਕਾਰਡੀਅਕ ਅਰੈਸਟ ਹੋਇਆ ਅਤੇ ਜਹਾਜ਼ 'ਚ ਹੀ ਉਸ ਦੀ ਮੌਤ ਹੋ ਗਈ। ਮੈਕਸੀਕਨ ਅਭਿਯੋਜਕਾ ਨੇ ਇਹ ਜਾਣਕਾਰੀ ਦਿੱਤੀ।
ਸੋਨਾਰਾ ਦੇ ਉੱਤਰੀ ਰਾਜ ਲਈ ਅਟਾਰਨੀ ਜਨਰਲ ਦੇ ਦਫਤਰ ਨੇ ਐਤਵਾਰ ਨੂੰ ਇਹ ਬਿਆਨ ਜਾਰੀ ਕੀਤਾ, ਜਿੱਥੇ ਹਰਮੋਸੀਲੋ 'ਚ ਏਅਰੋਮੈਕਸੀਕੋ ਦੀ ਫਲਾਈਟ ਨੂੰ ਐਮਰਜੰਸੀ ਸਥਿਤੀ ਹੋਣ ਕਾਰਨ ਰੋਕਣ ਤੋਂ ਬਾਅਦ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਸੀ। ਅਭਿਯੋਜਕ ਦੇ ਦਫਤਰ ਦਾ ਆਖਣਾ ਹੈ ਕਿ ਹੋਰ ਯਾਤਰੀਆਂ ਨੇ ਸ਼ੁੱਕਰਵਾਰ ਸਵੇਰੇ ਉਸ ਸ਼ਖਸ ਦੇ ਸਰੀਰ ਨੂੰ ਕੰਬਦੇ ਅਤੇ ਅਕੜਦੇ ਹੋਏ ਦੇਖਿਆ ਸੀ। ਉਸ ਸਮੇਂ ਜਹਾਜ਼ ਜਾਪਾਨ ਦੇ ਨਾਰਿਤਾ ਲਈ ਉਡਾਣ ਭਰ ਰਿਹਾ ਸੀ। ਅਧਿਕਾਰੀਆਂ ਨੇ ਉਸ ਵਿਅਕਤੀ ਦੀ ਪਛਾਣ ਸਿਰਫ ਉਡੋ ਐਨ ਦੇ ਰੂਪ 'ਚ ਜ਼ਾਹਿਰ ਕੀਤੀ ਹੈ। ਉਹ ਮੈਕਸੀਕੋ ਦੀ ਰਾਜਧਾਨੀ ਬੋਗੋਟਾ ਦੀ ਯਾਤਰਾ 'ਤੇ ਗਿਆ ਸੀ।