ਕੈਨੇਡਾ ਜਾ ਕੇ ਵਸ ਗਏ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਪਹੁੰਚੇ 230 ਅਫਗਾਨ ਸਿੱਖ
Saturday, Sep 07, 2024 - 02:32 PM (IST)
ਜਲੰਧਰ (ਇੰਟ.) - 2021 ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਭਾਰਤ ਆਏ 350 ਅਫਗਾਨ ਸਿੱਖਾਂ ’ਚੋਂ 230 ਸਿੱਖ ਕੈਨੇਡਾ ਵਿਚ ਵਸ ਗਏ ਹਨ। ਇਕ ਰਿਪੋਰਟ ਮੁਤਾਬਕ ਭਾਰਤ ਤੋਂ ਕੈਨੇਡਾ ਪਹੁੰਚਣ ਵਾਲੇ ਅਫਗਾਨ ਸਿੱਖਾਂ ਦੀ ਪ੍ਰਾਈਵੇਟ ਸਪਾਂਸਰ ਅਤੇ ਸਿੱਖ ਫਾਊਂਡੇਸ਼ਨ ਵੱਲੋਂ ਮਦਦ ਕੀਤੀ ਜਾ ਰਹੀ ਹੈ। ਸੰਸਥਾ ਅਤੇ ਵਿਅਕਤੀਗਤ ਤੌਰ ’ਤੇ ਸਪਾਂਸਰ ਉਨ੍ਹਾਂ ਨੂੰ ਕੈਨੇਡਾ ਪਹੁੰਚਣ ਦੇ ਪਹਿਲੇ ਸਾਲ ਲਈ ਮਹੀਨਾਵਾਰ ਵਜ਼ੀਫਾ, ਰਿਹਾਇਸ਼, ਕਰਿਆਨੇ ਦਾ ਸਾਮਾਨ, ਮੋਬਾਈਲ ਫੋਨ ਅਤੇ ਬੱਚਿਆਂ ਲਈ ਮੁਫਤ ਸਿੱਖਿਆ ਪ੍ਰਦਾਨ ਕਰ ਰਹੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਫਗਾਨ ਸਿੱਖ ਕੈਨੇਡਾ ਵਿਚ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਉਹ ਤਿੰਨ ਸਾਲ ਬਾਅਦ ਇੱਥੇ ਨਾਗਰਿਕਤਾ ਲਈ ਅਪਲਾਈ ਕਰਨ ਜਾ ਰਹੇ ਹਨ।
ਇਹ ਵੀ ਪੜ੍ਹੋ : ਗਣੇਸ਼ ਚਤੁਰਥੀ ਤੋਂ ਪਹਿਲਾਂ ਅਨੰਤ ਅੰਬਾਨੀ ਨੇ ਲਾਲਬਾਗਚਾ ਰਾਜਾ ਨੂੰ ਭੇਟ ਕੀਤਾ 20 ਕਿਲੋ ਸੋਨੇ ਦਾ
ਖਾਲਸਾ ਦੀਵਾਨ ਵੈੱਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਫਤਿਹ ਸਿੰਘ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ 120 ਅਫਗਾਨ ਸਿੱਖ ਅਜੇ ਵੀ ਕੈਨੇਡਾ ਦੇ ਵੀਜ਼ਿਆਂ ਦੀ ਉਡੀਕ ਕਰ ਰਹੇ ਹਨ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਤੇ ਵੱਡੀ ਭਵਿੱਖਬਾਣੀ, ਨਵੇਂ ਰਿਕਾਰਡ ਤੋੜ ਸਕਦੀ ਹੈ 10 ਗ੍ਰਾਮ ਸੋਨੇ ਦੀ ਕੀਮਤ!
ਉਨ੍ਹਾਂ ਕਿਹਾ ਕਿ ਭਾਰਤ ਵਿਚ ਰਹਿ ਰਹੇ 80 ਦੇ ਕਰੀਬ ਲੋਕਾਂ ਨੇ ਆਪਣੇ ਦਸਤਾਵੇਜ਼ ਤਿਆਰ ਕਰ ਲਏ ਹਨ ਪਰ ਉਨ੍ਹਾਂ ਨੂੰ ਵੀਜ਼ਾ ਲੈਣ ਲਈ ਜਨਵਰੀ 2025 ਤੱਕ ਉਡੀਕ ਕਰਨੀ ਪਵੇਗੀ।
ਇਹ ਵੀ ਪੜ੍ਹੋ : ਹੁਣ Swiggy 'ਤੇ ਗੁਪਤ ਢੰਗ ਨਾਲ ਕਰ ਸਕੋਗੇ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਦਾ ਆਰਡਰ
ਇਹ ਵੀ ਪੜ੍ਹੋ : ਸਰਕਾਰ ਨੇ 35 ਰੁਪਏ ਕਿਲੋ ਦੇ ਭਾਅ ’ਤੇ ਪਿਆਜ਼ ਦੀ ਵਿਕਰੀ ਕੀਤੀ ਸ਼ੁਰੂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8