22ਵੇਂ ਸਾਲਾਨਾ ਸਿੱਖ ਗੁਰਮਿਤ ਕੈਂਪ ਵਿਚ 100 ਸਿੱਖ ਵਿਦਿਆਰਥੀਆਂ ਨੇ ਲਿਆ ਹਿੱਸਾ
Friday, Aug 11, 2017 - 04:48 PM (IST)
ਵਰਜੀਨੀਆ (ਰਾਜ ਗੋਗਨਾ)— ਗੁਰੂ ਹਰਿਕ੍ਰਿਸ਼ਨ ਇੰਸਟੀਚਿਊਟ ਸਿੱਖ ਸਟਡੀ ਵੱਲੋਂ 22ਵਾਂ ਸਿੱਖ ਯੂਥ ਕੈਂਪ 5 ਅਗਸਤ ਤੋਂ ਲਗਾਇਆ ਗਿਆ ਸੀ, ਜਿਸ ਵਿਚ ਵੱਖ-ਵੱਖ ਮੁਲਕਾਂ ਅਤੇ ਖਾਸ ਕਰਕੇ ਅਮਰੀਕਾ ਦੀਆਂ ਕੁਝ ਚੋਣਵੀਆਂ ਸਟੇਟਾਂ ਤੋਂ 100 ਸਿੱਖ ਵਿਦਿਆਰਥੀਆਂ ਨੇ ਹਿੱਸਾ ਲਿਆ। ਜਿਨ੍ਹਾਂ ਦੀ ਉਮਰ 6 ਸਾਲ ਤੋਂ 19 ਸਾਲ ਸੀ। ਵੱਖ-ਵੱਖ ਬੁੱਧੀਜੀਵੀਆਂ ਵੱਲੋਂ ਗੁਰਸਿੱਖੀ ਸਬੰਧੀ ਬੱਚਿਆਂ ਨੂੰ ਗਿਆਨ ਦਿੱਤਾ ਗਿਆ ਅਤੇ ਧਰਮ ਪ੍ਰਤੀ ਜਾਣੂ ਕਰਵਾਇਆ ਗਿਆ । ਜਿੱਥੇ ਇਸ ਕੈਂਪ ਵਿਚ ਗਤਕਾ, ਕੀਰਤਨ ਸਬੰਧੀ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਗਈ, ਉੱਥੇ ਹੀ ਬੱਚਿਆਂ ਦੇ ਕੀਰਤਨ ਅਤੇ ਕੁਇਜ਼ ਮੁਕਾਬਲੇ ਵੀ ਕਰਵਾਏ ਗਏ।
ਇੰਗਲੈਂਡ ਤੋਂ ਮਨਜੀਤ ਸਿੰਘ, ਭਾਈ ਗੁਰਸੇਵ ਸਿੰਘ ਕੈਨੇਡਾ, ਗਤਕਾ ਮਾਸਟਰ ਦੀਪ ਸਿੰਘ ਅਤੇ ਭਾਈ ਬਲਜੀਤ ਸਿੰਘ ਨਿਊਯਾਰਕ, ਭਾਈ ਗੁਰਿੰਦਰਪਾਲ ਸਿੰਘ ਨੇ ਕਰਾਟੇ ਦੀ ਟ੍ਰੇਨਿੰਗ ਦਿੱਤੀ । ਭਾਈ ਹਰਦਿਆਲ ਸਿੰਘ ਯੂਨਾਈਟਡ ਸਿੱਖ ਸੰਸਥਾ, ਬਲਪ੍ਰੀਤ ਕੌਰ ਓਹਾਇਉ, ਹਰਪ੍ਰੀਤ ਸਿੰਘ ਅਟਾਰਨੀ, ਰੂਚਾ ਕੌਰ ਯੁਨਾਇਟਡ ਸਿੱਖ ਅਤੇ ਕੰਵਰਪਾਲ ਸਿੰਘ ਨੇ ਸਮੁੱਚੇ ਤੌਰ 'ਤੇ ਇਸ ਕੈਂਪ ਵਿਚ ਅਥਾਹ ਯੋਗਦਾਨ ਪਾਇਆ ਜੋ ਕਾਬਿਲ-ਏ-ਤਾਰੀਫ ਸੀ। ਧਾਰਮਿਕ ਜਾਗਰੂਕਤਾ ਤੋਂ ਇਲਾਵਾ ਬਾਸਕਟਬਾਲ, ਵਾਲੀਬਾਲ, ਸਾਕਰ ਅਤੇ ਕ੍ਰਿਕਟ ਵੀ ਬੱਚਿਆਂ ਨੂੰ ਖਿਡਾਈ ਗਈ ਤਾਂ ਜੋ ਉਹ ਰਿਸ਼ਟ-ਪੁਸ਼ਟ ਰਹਿ ਸਕਣ। ਸਮੁੱਚੇ ਤੌਰ 'ਤੇ ਕੈਂਪ ਬੱਚਿਆਂ ਅਤੇ ਮਾਪਿਆਂ ਦੀਆਂ ਆਸਾਂ 'ਤੇ ਪ੍ਰਭਾਵੀ ਰਿਹਾ ਅਤੇ ਅਗਲੇ ਸਾਲ ਮੁੜ ਗੁਰਮਤਿ ਕੈਂਪ ਲਗਾਉਣ ਦੀ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਗਈ।
