ਮੋਟਾਪਾ ਬਣਿਆ ਇਸ ਚੀਨੀ ਲੜਕੇ ਲਈ ਮੁਸੀਬਤ, ਹਸਪਤਾਲ ਦੇ ਬਾਹਰ ਹੋਈ ਅਜਿਹੀ ਹਾਲਤ (ਦੇਖੋ ਤਸਵੀਰਾਂ)

02/16/2017 5:07:02 PM

ਬੀਜਿੰਗ— ਚੀਨ ''ਚ ਇੱਕ ਲੜਕਾ ਅੱਜ-ਕੱਲ੍ਹ ਕਾਫੀ ਚਰਚਾ ''ਚ ਹੈ, ਵਜ੍ਹਾ ਹੈ ਉਸ ਦਾ ਭਾਰ। ਸ਼ਿਆਓ ਹੁਨਾਗ ਨਾਮੀ ਇਸ ਲੜਕੇ ਦਾ ਭਾਰ 220 ਕਿਲੋਗ੍ਰਾਮ ਹੈ। ਵਧੇ ਹੋਏ ਭਾਰ ਕਾਰਨ ਉਸ ਦਾ ਕਿਤੇ ਆਉਣਾ-ਜਾਣਾ ਵੀ ਮੁਸ਼ਕਲ ਹੋ ਗਿਆ ਹੈ। ਸ਼ਿਆਓ ਆਪਣੇ ਸ਼ਹਿਰ ਦਾ ਸਭ ਤੋਂ ਮੋਟਾ ਲੜਕਾ ਹੈ। ਉਹ ਜਦੋਂ ਸੱਤ ਸਾਲ ਦਾ ਸੀ, ਉਦੋਂ ਤੋਂ ਹੀ ਉਸ ਦਾ ਭਾਰ ਵਧਣ ਲੱਗਾ। ਸ਼ਿਆਓ ਦੇ ਮਾਤਾ-ਪਿਤਾ ਨੇ ਉਸ ਦੇ ਭਾਰ ਨੂੰ ਕਾਬੂ ''ਚ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ।
27 ਸਾਲਾ ਸ਼ਿਆਓ ਆਪਣੇ ਵਧੇ ਹੋਏ ਭਾਰ ਦੇ ਕਾਰਨ ਕਿਤੇ ਨੌਕਰੀ ਵੀ ਨਹੀਂ ਕਰ ਸਕਦਾ ਹੈ। ਹਾਲ ਹੀ ''ਚ ਜਦੋਂ ਉਹ ਆਪਣੀ ਮਾਂ ਦੇ ਨਾਲ ਹਸਪਤਾਲ ਤੋਂ ਵਾਪਸ ਆ ਰਿਹਾ ਸੀ, ਉਦੋਂ ਉਸ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਡਿੱਗ ਪਿਆ। ਸ਼ਿਆਓ ਨੂੰ ਚੁੱਕਣ ਲਈ 2 ਪੁਲਸ ਵਾਲੇ ਆਏ ਪਰ ਉਹ ਉਸ ਨੂੰ ਪੈਰਾਂ ''ਤੇ ਖੜ੍ਹਾ ਕਰਨ ''ਚ ਅਸਫ਼ਲ ਰਹੇ। ਇੱਕ ਘੰਟੇ ਬਾਅਦ ਜਦੋਂ ਫਾਇਰ ਵਿਭਾਗ ਦੇ ਅਧਿਕਾਰੀ ਪਹੁੰਚੇ, ਤਾਂ ਉਨ੍ਹਾਂ ਨੇ ਉੱਥੇ ਮੌਜੂਦ ਲੋਕਾਂ ਅਤੇ ਹਸਪਤਾਲ ਵਾਲਿਆਂ ਨਾਲ ਮਿਲ ਕੇ ਉਸ ਨੂੰ ਖੜ੍ਹਾ ਕੀਤਾ। 
ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਉਸ ਨੂੰ ਚਾਦਰ ''ਚ ਲਪੇਟ ਕੇ ਉਠਾਇਆ ਅਤੇ ਹਸਪਤਾਲ ਦੇ ਬੈੱਡ ''ਤੇ ਰੱਖਿਆ, ਜਿਹੜਾ ਕਿ ਉਸ ਲਈ ਉੱਥੇ ਲਿਆਂਦਾ ਗਿਆ ਸੀ। ਸ਼ਿਆਓ ਨੂੰ ਚੁੱਕਣ ਲਈ 20 ਵਧੇਰੇ ਲੋਕਾਂ ਦੀ ਮਦਦ ਲਈ ਗਈ ਅਤੇ ਇਸ ਕੰਮ ''ਚ ਉਨ੍ਹਾਂ ਨੂੰ ਕਰੀਬ 2 ਘੰਟਿਆਂ ਦਾ ਸਮਾਂ ਲੱਗ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਵਧਦੇ ਭਾਰ ਨੇ ਉਸ ਦੇ ਸਰੀਰ ਨੂੰ ਕਾਫੀ ਕਮਜ਼ੋਰ ਕਰ ਦਿੱਤਾ ਹੈ, ਜਿਸ ਕਾਰਨ ਉਹ ਡਿੱਗ ਪਿਆ।

Related News