ਹੈਲੀਕਾਪਟਰ ਨਾਲ ਟਕਰਾ ਕੇ ਡਿੱਗਿਆ ਫੌਜ ਦਾ ਟੈਂਟ, 22 ਲੋਕ ਜ਼ਖਮੀ

Thursday, Jul 19, 2018 - 04:03 PM (IST)

ਹੈਲੀਕਾਪਟਰ ਨਾਲ ਟਕਰਾ ਕੇ ਡਿੱਗਿਆ ਫੌਜ ਦਾ ਟੈਂਟ, 22 ਲੋਕ ਜ਼ਖਮੀ

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਫੌਜੀ ਅੱਡੇ 'ਤੇ ਅਭਿਆਸ ਦੌਰਾਨ ਇਕ ਹੈਲੀਕਾਪਟਰ ਦੇ ਟੈਂਟ ਨਾਲ ਟਕਰਾਉਣ ਕਾਰਨ 22 ਲੋਕ ਜ਼ਖਮੀ ਹੋ ਗਏ। ਫੌਜ ਵਲੋਂ ਟਵਿੱਟਰ ਅਤੇ ਫੇਸਬੁੱਕ 'ਤੇ ਜਾਣਕਾਰੀ ਪੋਸਟ ਕੀਤੀ ਗਈ। ਜਾਣਕਾਰੀ ਮੁਤਾਬਕ ਕੈਲੀਫੋਰਨੀਆ ਦੇ ਫੋਰਟ ਹੰਟਰ ਲਿਗੇਟ 'ਚ ਸਲਾਨਾ ਅਭਿਆਸ ਦੌਰਾਨ ਬੁੱਧਵਾਰ ਰਾਤ ਲੱਗਭਗ ਸਾਢੇ 9 ਵਜੇ ਅਮਰੀਕੀ ਫੌਜੀ ਅੱਡੇ ਦੇ ਯੂ. ਐੱਚ-60 ਬਲੈਕਹੌਲ ਹੈਲੀਕਾਪਟਰ ਦੇ ਰੋਟਰ ਨਾਲ ਟਕਰਾ ਕੇ ਇਕ ਟੈਂਟ ਡਿੱਗ ਗਿਆ।
ਹਾਦਸੇ ਵਿਚ 22 ਲੋਕ ਜ਼ਖਮੀ ਹੋ ਗਏ, ਜਿਸ ਵਿਚ ਕੁਝ ਫੌਜੀ ਵੀ ਹਨ। ਜ਼ਖਮੀਆਂ 'ਚੋਂ 4 ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ ਅਤੇ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਜਿਨ੍ਹਾਂ ਦਾ ਕੈਂਪ 'ਚ ਹੀ ਮੁੱਢਲਾ ਇਲਾਜ ਕੀਤਾ ਗਿਆ। ਹੁਣ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜ਼ਖਮੀਆਂ 'ਚੋਂ ਕਿੰਨੇ ਫੌਜੀ ਹਨ। ਹਾਦਸੇ ਵਿਚ ਕਿਸੇ ਦੀ ਮੌਤ ਦੀ ਸੂਚਨਾ ਨਹੀਂ ਹੈ।


Related News