ਪਾਕਿਸਤਾਨ ''ਚ ਮੰਦਰ ''ਤੇ ਹਮਲੇ ਦੇ ਮਾਮਲੇ ''ਚ 22 ਲੋਕਾਂ ਨੂੰ ਹੋਈ 5-5 ਸਾਲ ਦੀ ਜੇਲ੍ਹ

Thursday, May 12, 2022 - 11:30 AM (IST)

ਪਾਕਿਸਤਾਨ ''ਚ ਮੰਦਰ ''ਤੇ ਹਮਲੇ ਦੇ ਮਾਮਲੇ ''ਚ 22 ਲੋਕਾਂ ਨੂੰ ਹੋਈ 5-5 ਸਾਲ ਦੀ ਜੇਲ੍ਹ

ਲਾਹੌਰ (ਏਜੰਸੀ)- ਪਾਕਿਸਤਾਨ ਦੀ ਇਕ ਅੱਤਵਾਦ ਰੋਕੂ ਅਦਾਲਤ ਨੇ ਬੁੱਧਵਾਰ ਨੂੰ ਪੰਜਾਬ ਸੂਬੇ 'ਚ ਇਕ ਹਿੰਦੂ ਮੰਦਰ 'ਤੇ ਹਮਲੇ ਦੇ ਦੋਸ਼ 'ਚ 22 ਵਿਅਕਤੀਆਂ ਨੂੰ 5-5 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਲਾਹੌਰ ਤੋਂ ਲਗਭਗ 590 ਕਿਲੋਮੀਟਰ ਦੂਰ ਰਹੀਮ ਯਾਰ ਖਾਨ ਜ਼ਿਲ੍ਹੇ ਦੇ ਭੌਂਗ ਕਸਬੇ ਦੇ ਗਣੇਸ਼ ਮੰਦਰ 'ਤੇ ਜੁਲਾਈ 2021 ਵਿੱਚ ਸੈਂਕੜੇ ਲੋਕਾਂ ਨੇ ਹਮਲਾ ਕਰ ਦਿੱਤਾ ਸੀ।

ਇੱਕ ਅੱਠ ਸਾਲ ਦੇ ਹਿੰਦੂ ਲੜਕੇ ਵੱਲੋਂ ਕਥਿਤ ਤੌਰ 'ਤੇ ਇਕ ਮਦਰੱਸੇ ਦੀ ਬੇਅਦਬੀ ਕਰਨ ਦੇ ਜਵਾਬ ਵਿੱਚ ਮੰਦਰ 'ਤੇ ਹਮਲਾ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ 84 ਸ਼ੱਕੀਆਂ ਖ਼ਿਲਾਫ਼ ਮੁਕੱਦਮਾ ਪਿਛਲੇ ਸਾਲ ਸਤੰਬਰ ਵਿੱਚ ਸ਼ੁਰੂ ਹੋਇਆ ਸੀ ਅਤੇ ਇਹ ਸੁਣਵਾਈ ਪਿਛਲੇ ਹਫ਼ਤੇ ਪੂਰੀ ਹੋਈ ਸੀ।

ਅਦਾਲਤ ਦੇ ਇੱਕ ਅਧਿਕਾਰੀ ਨੇ ਦੱਸਿਆ, 'ਅੱਤਵਾਦ ਰੋਕੂ ਅਦਾਲਤ (ਬਹਾਵਲਪੁਰ) ਦੇ ਜੱਜ ਨਾਸਿਰ ਹੁਸੈਨ ਨੇ ਇਹ ਫ਼ੈਸਲਾ ਸੁਣਾਇਆ। ਜੱਜ ਨੇ 22 ਸ਼ੱਕੀਆਂ ਨੂੰ 5-5 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਅਤੇ 62 ਹੋਰਾਂ ਨੂੰ ਸ਼ੱਕ ਦਾ ਲਾਭ ਦਿੰਦੇ ਹੋਏ ਬਰੀ ਕਰ ਦਿੱਤਾ।'


author

cherry

Content Editor

Related News