22 ਮਹੀਨੇ ਦੇ ਬੱਚੇ ਨੇ ਕੀਤੀ ਡੇਢ ਲੱਖ ਦੀ ''ਸ਼ਾਪਿੰਗ'', ਸੱਚਾਈ ਜਾਣ ਹੈਰਾਨ ਹੋਈ ਮਾਂ

Tuesday, Jan 25, 2022 - 05:47 PM (IST)

ਇੰਟਰਨੈਸ਼ਨਲ ਡੈਸਕ (ਬਿਊਰੋ) ਮੌਜੂਦਾ ਸਮੇਂ ਵਿਚ ਆਨਲਾਈਨ ਖਰੀਦਾਰੀ ਕਰਨਾ ਆਮ ਗੱਲ ਹੈ ਪਰ ਜੇਕਰ ਇਹ ਖਰੀਦਾਰੀ ਕਿਸੇ ਬੱਚੇ ਵੱਲੋਂ ਕੀਤੀ ਜਾਵੇ ਤਾਂ ਮਾਪਿਆਂ ਨੂੰ ਜੇਬ ਹਲਕੀ ਕਰਨੀ ਪੈ ਸਕਦੀ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਇਕ 22 ਮਹੀਨੇ ਦੇ ਬੱਚੇ ਨੇ ਆਪਣੀ ਮਾਂ ਦੇ ਫੋਨ ਤੋਂ 2000 ਡਾਲਰ ਮਤਲਬ ਕਰੀਬ ਡੇਢ ਲੱਖ ਰੁਪਏ ਦਾ ਸਾਮਾਨ ਆਰਡਰ ਕਰ ਦਿੱਤਾ। ਜਦੋਂ ਇਹ ਸਾਮਾਨ ਘਰ ਪਹੁੰਚਿਆ ਤਾਂ ਮਾਂ ਹੈਰਾਨ ਰਹਿ ਗਈ। ਮਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਆਖਿਰ ਬੇਟੇ ਨੇ ਇੰਨੀ ਸ਼ਾਪਿੰਗ ਕਿਵੇਂ ਕਰ ਲਈ। 

ਪੜ੍ਹੋ ਇਹ ਅਹਿਮ ਖ਼ਬਰ- ਅਹਿਮ ਖ਼ਬਰ : ਯੂਕੇ ਨੇ 11 ਫਰਵਰੀ ਤੋਂ ਵਿਦੇਸ਼ੀ ਯਾਤਰੀਆਂ ਲਈ ਖੋਲ੍ਹੇ ਦਰਵਾਜੇ

ਅਸਲ ਵਿਚ ਇਹ ਮਾਮਲ ਅਮਰੀਕਾ ਦੇ ਨਿਊਜਰਸੀ ਦਾ ਹੈ, ਜਿੱਥੇ ਰਹਿਣ ਵਾਲੇ ਇਕ ਭਾਰਤੀ ਜੋੜੇ ਮਧੂ ਅਤੇ ਪ੍ਰਮੋਦ ਕੁਮਾਰ ਨੇ ਆਪਣੇ ਬੇਟੇ ਅਯਾਂਸ਼ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਮਧੂ ਦੱਸਦੀ ਹੈ ਕਿ ਉਹਨਾਂ ਨੇ ਆਪਣੇ ਨਵੇਂ ਘਰ ਲਈ ਫਰਨੀਚਰ ਖਰੀਦਣਾ ਸੀ। ਅਜਿਹੇ ਵਿਚ ਉਹ ਮੋਬਾਈਲ 'ਤੇ ਆਨਲਾਈਨ ਸ਼ਾਪਿੰਗ ਲਈ ਵਾਲਮਾਰਟ ਵੈਬਸਾਈਟ 'ਤੇ ਫਰਨੀਚਰ ਆਈਟਮ ਸਰਚ ਕਰ ਰਹੀ ਸੀ। ਉਸ ਨੇ ਕਈ ਆਈਟਮਾਂ ਆਨਲਾਈਨ ਸ਼ਾਪਿੰਗ ਸਾਈਟ ਦੇ ਕਾਰਡ ਵਿਚ ਐਡ ਕੀਤੀਆਂ ਹੋਈਆਂ ਸਨ ਪਰ ਇਕ ਦਿਨ ਖੇਡ-ਖੇਡ ਵਿਚ ਉਹਨਾਂ ਦੇ ਬੇਟੇ ਅਯਾਂਸ਼ ਨੇ ਮੋਬਾਈਲ ਤੋਂ ਫਰਨੀਚਰ ਆਰਡਰ ਕਰ ਦਿੱਤਾ। ਹਾਲਾਂਕਿ ਇਹ ਗੱਲ ਮਧੂ ਨੂੰ ਉਦੋਂ ਪਤਾ ਲੱਗੀ ਜਦੋਂ ਉਹਨਾਂ ਦੇ ਘਰ ਵਾਲਮਾਰਟ ਤੋਂ ਫਰਨੀਚਰ ਦੀ ਡਿਲੀਵਰੀ ਆਉਣ ਲੱਗੀ। 

PunjabKesari

ਆਰਡਰ ਕੀਤੇ ਸਾਮਾਨ ਦੀ ਕੀਮਤ ਡੇਢ ਲੱਖ ਰੁਪਏ ਦੇ ਕਰੀਬ ਸੀ। ਬੱਚੇ ਦੀ ਮਾਂ ਮਧੂ ਨੇ ਐੱਨ.ਬੀ.ਸੀ. ਨੂੰ ਦੱਸਿਆ ਕਿ ਇਸ ਘਟਨਾ ਤੋਂ ਉਹਨਾਂ ਨੇ ਇਕ ਸਬਕ ਸਿੱਖਿਆ ਹੈ। ਹੁਣ ਉਹ ਆਪਣੇ ਗੈਜੇਟ 'ਤੇ ਧਿਆਨ ਦੇਵੇਗੀ। ਉਹਨਾਂ ਨੇ ਅੱਗੇ ਕਿਹਾ ਕਿ ਉਹ ਸਾਰੇ ਫਰਨੀਚਰ ਨੂੰ ਆਪਣੇ ਸਥਾਨਕ ਵਾਲਮਾਰਟ ਵਿਚ ਵਾਪਸ ਕਰ ਦੇਣਗੇ। ਰਾਹਤ ਦੀ ਗੱਲ ਹੈ ਕਿ ਉਹਨਾਂ ਨੂੰ ਚੁਕਾਏ ਪੈਸੇ ਵਾਪਸ ਮਿਲ ਜਾਣਗੇ।


Vandana

Content Editor

Related News