ਰੂਸ ਦੇ ਕੈਫੇ ''ਚ ਧਮਾਕਾ, 22 ਲੋਕ ਜ਼ਖਮੀ ਤੇ 6 ਦੀ ਹਾਲਤ ਗੰਭੀਰ

Sunday, Jan 27, 2019 - 09:11 AM (IST)

ਰੂਸ ਦੇ ਕੈਫੇ ''ਚ ਧਮਾਕਾ, 22 ਲੋਕ ਜ਼ਖਮੀ ਤੇ 6 ਦੀ ਹਾਲਤ ਗੰਭੀਰ

ਮਾਸਕੋ(ਏਜੰਸੀ)— ਰੂਸ ਦੇ ਸਾਰਾਤੋਵ ਖੇਤਰ 'ਚ ਸਥਿਤ ਇਕ ਕੈਫੇ 'ਚ ਗੈਸ ਬੁਆਇਲਰ 'ਚ ਧਮਾਕਾ ਹੋਣ ਕਾਰਨ ਉੱਥੇ ਮੌਜੂਦ 40 ਲੋਕਾਂ 'ਚੋਂ 22 ਜ਼ਖਮੀ ਹੋ ਗਏ। ਸਥਾਨਕ ਐਮਰਜੈਂਸੀ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ।

PunjabKesari
ਮੰਤਰਾਲੇ ਨੇ ਕਿਹਾ ਕਿ ਜ਼ਖਮੀ ਲੋਕਾਂ 'ਚੋਂ 14 ਲੋਕਾਂ ਨੂੰ ਹਸਪਤਾਲ 'ਚ ਇਲਾਜ ਕਰਵਾਉਣ ਲਈ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ 6 ਲੋਕਾਂ ਦੀ ਹਾਲਤ ਗੰਭੀਰ ਹੈ ਅਤੇ ਉਹ ਜ਼ਿੰਦਗੀ ਤੇ ਮੌਤ ਨਾਲ ਲੜ ਰਹੇ ਹਨ। ਧਮਾਕੇ 'ਚ 2 ਬੱਚੇ ਵੀ ਝੁਲਸ ਗਏ, ਜਿਨ੍ਹਾਂ ਦੀ ਹਾਲਤ 'ਤੇ ਲਗਾਤਾਰ ਧਿਆਨ ਰੱਖਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਗੈਸ ਦੇ ਬੁਆਇਲਰ 'ਚ ਧਮਾਕਾ ਹੋਇਆ ਜਿਸ ਕਾਰਨ ਨੇੜੇ ਖੜ੍ਹੇ ਲੋਕ ਅੱਗ ਦੀ ਚਪੇਟ 'ਚ ਆ ਗਏ। ਫਿਲਹਾਲ ਰਾਹਤ ਕਾਰਜ ਜਾਰੀ ਹੈ ਅਤੇ ਪਰਿਵਾਰ ਵਾਲਿਆਂ ਵਲੋਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕੀਤੀ ਜਾ ਰਹੀ ਹੈ।


Related News