ਸੀਰੀਆ ''ਚ ਫੌਜ ਤੇ ਅੱਤਵਾਦੀਆਂ ਵਿਚਾਲੇ ਲੜਾਈ ''ਚ 22 ਲੋਕ ਹਲਾਕ

Sunday, May 10, 2020 - 07:55 PM (IST)

ਸੀਰੀਆ ''ਚ ਫੌਜ ਤੇ ਅੱਤਵਾਦੀਆਂ ਵਿਚਾਲੇ ਲੜਾਈ ''ਚ 22 ਲੋਕ ਹਲਾਕ

ਦਮਿਸ਼ਕ- ਮੱਧ ਸੀਰੀਆ ਦੇ ਹਮਾ ਸੂਬੇ ਦੇ ਪੇਂਡੂ ਇਲਾਕੇ ਵਿਚ ਸੀਰੀਆਈ ਫੌਜੀਆਂ ਤੇ ਅੱਤਵਾਦੀਆਂ ਦੇ ਵਿਚਾਲੇ ਐਤਵਾਰ ਨੂੰ ਲੜਾਈ ਤੋਂ ਬਾਅਦ ਘੱਟ ਤੋਂ ਘੱਟ 22 ਸੀਰੀਆਈ ਫੌਜੀ ਤੇ ਅੱਤਵਾਦੀ ਮਾਰੇ ਗਏ। ਸੀਰੀਆ ਮਨੁੱਖੀ ਅਧਿਕਾਰ ਆਬਜ਼ਰਵੇਟਰੀ ਨੇ ਕਿਹਾ ਕਿ ਅੱਤਵਾਦੀਆਂ ਨੇ ਸ਼ਨੀਵਾਰ ਦੇਰ ਰਾਤ ਤੋਂ ਬਾਅਦ ਹਮਾ ਦੇ ਪੇਂਡੂ ਇਲਾਕੇ ਅਲ-ਗਹਬ ਦੇ ਤੰਜਾਰਾ ਪਿੰਡ ਵਿਚ ਸੀਰੀਆਈ ਫੌਜ 'ਤੇ ਹਮਲਾ ਕੀਤਾ।

ਬ੍ਰਿਟੇਨ ਸਥਿਤ ਨਿਗਰਾਨੀ ਸਮੂਹ ਨੇ ਕਿਹਾ ਕਿ ਇਸ ਹਮਲੇ ਵਿਚ 15 ਸੀਰੀਆਈ ਫੌਜੀ ਮਾਰੇ ਗਏ ਤੇ ਅੰਸਾਰ ਅਲ ਦੀਨ ਸਮੂਹ ਦੇ 7 ਅੱਤਵਾਦੀ ਮਾਰੇ ਗਏ ਹਨ। ਸੀਰੀਆਈ ਫੌਜ ਮੁੜ ਤੋਂ ਉੱਤਰ-ਪੱਛਮੀ ਸੂਬੇ ਇਦਲਿਬ ਦੇ ਦੱਖਣੀ ਇਲਾਕੇ ਤੇ ਹੋਰ ਵਿਧਰੋਹੀਆਂ ਦੇ ਕਬਜ਼ੇ ਵਾਲੇ ਇਲਾਕਿਆਂ ਵਿਚ ਭਾਰੀ ਗੋਲੀਬਾਰੀ ਕਰਕੇ ਉਸ ਨੂੰ ਮੁੜ ਹਾਸਲ ਕਰਨ ਦੀ ਕੋਸ਼ਿਸ਼ ਵਿਚ ਲੱਗੀ ਹੋਈ ਹੈ। ਜ਼ਖਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ। ਉਹਨਾਂ ਨੇ ਕਿਹਾ ਕਿ 5 ਮਾਰਚ ਨੂੰ ਰੂਸੀ, ਤੁਰਕੀ ਸਮਰਥਿਤ ਜੰਗਬੰਦੀ ਤੋਂ ਬਾਅਦ ਇਦਲਿਬ ਵਿਚ ਮਰਨ ਵਾਲਿਆਂ ਦੀ ਇਹ ਗਿਣਤੀ ਸਭ ਤੋਂ ਵਧੇਰੇ ਹੈ।


author

Baljit Singh

Content Editor

Related News