ਪਾਕਿ ਦੇ ਹਿੰਦੂ ਮੰਦਰਾਂ ’ਚ ਤੋੜ-ਭੰਨ ਨੂੰ ਲੈ ਕੇ 218 ਵਿਰੁੱਧ ਮਾਮਲਾ ਦਰਜ

09/16/2019 9:45:15 PM

ਕਰਾਚੀ (ਭਾਸ਼ਾ)–ਪਾਕਿਸਤਾਨ ਦੇ ਸਿੰਧ ਸੂਬੇ 'ਚ ਪੁਲਸ ਨੇ ਸੋਮਵਾਰ 218 ਵਿਅਕਤੀਆਂ ਵਿਰੁੱਧ ਮੰਦਰਾਂ ਸਮੇਤ ਵੱਖ-ਵੱਖ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ 3 ਮਾਮਲੇ ਦਰਜ ਕੀਤੇ। ਇਸ ਤੋਂ ਪਹਿਲਾਂ ਘੱਟ ਗਿਣਤੀ ਹਿੰਦੂ ਭਾਈਚਾਰੇ ਦੇ ਇਕ ਪ੍ਰਿੰਸੀਪਲ ਵਿਰੁੱਧ ਈਸ਼ਨਿੰਦਾ ਬਾਰੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਪਿੱਛੋਂ ਹਿੰਸਾ ਹੋਈ। ਪੁਲਸ ਨੇ ਸਕੂਲ ਦੇ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਉਹ ਇਮਾਰਤ ਨੂੰ ਪੁੱਜੇ ਨੁਕਸਾਨ ਲਈ ਵੱਖਰੀ ਰਿਪੋਰਟ ਦਰਜ ਕਰਵਾਏ। ਸਕੂਲ ਦੇ ਪ੍ਰਿੰਸੀਪਲ ਨੂੰ ਪੁਲਸ ਨੇ ਆਪਣੀ ਹਿਰਾਸਤ ਵਿਚ ਲਿਆ ਹੈ।


Sunny Mehra

Content Editor

Related News