ਵੈਸਟ ਬੈਂਕ ਝੜਪਾਂ ’ਚ 217 ਫਲਸਤੀਨੀ ਪ੍ਰਦਰਸ਼ਨਕਾਰੀ ਜ਼ਖਮੀ

Sunday, Sep 19, 2021 - 10:41 AM (IST)

ਵੈਸਟ ਬੈਂਕ ਝੜਪਾਂ ’ਚ 217 ਫਲਸਤੀਨੀ ਪ੍ਰਦਰਸ਼ਨਕਾਰੀ ਜ਼ਖਮੀ

ਰਾਮਲਾਹ- ਵੈਸਟ ਬੈਂਕ ਵਿਚ ਯਹੂਦੀ ਬਸਤੀ ਦੇ ਵਿਰੋਧ ਵਿਚ ਇਸਰਾਈਲੀ ਫੌਜੀਆਂ ਨਾਲ ਸੰਘਰਸ਼ ਵਿਚ ਘੱਟ ਤੋਂ ਘੱਟ 217 ਫਲਸਤੀਨੀ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ। 
ਫਲਸਤੀਨੀ ਰੈੱਡ ਕ੍ਰਿਸੈਂਟ ਸੁਸਾਇਟੀ ਨੇ ਕਿਹਾ ਕਿ 35 ਪ੍ਰਦਰਸ਼ਨਕਾਰੀਆਂ ਨੂੰ ਰਬੜ ਨਾਲ ਢੱਕੀਆਂ ਗੋਲੀਆਂ ਲੱਗੀਆਂ ਜਦਕਿ 182 ਦੀ ਹਾਲਤ ਹੰਝੂ ਗੈਸ ਕਾਰਨ ਖਰਾਬ ਹੋਈ। ਉੱਤਰੀ ਵੈਸਟ ਬੈਂਕ ਸ਼ਹਿਰ ਨਬਲਸ ਨੇੜੇ ਬੀਤਿਆ ਅਤੇ ਬੇਤ ਦਾਜਾਨ ਪਿੰਡਾਂ ਵਿਚ ਸ਼ੁੱਕਰਵਾਰ ਦੁਪਹਿਰ ਪ੍ਰਦਰਸ਼ਨਕਾਰੀਆਂ ਅਤੇ ਇਸਰਾਈਲੀ ਫੌਜੀਆਂ ਵਿਚਾਲੇ ਭਿਆਨਕ ਸੰਘਰਸ਼ ਹੋਇਆ।


author

Aarti dhillon

Content Editor

Related News