ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, 21 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

Monday, Sep 06, 2021 - 10:17 AM (IST)

ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, 21 ਸਾਲਾ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ

ਨਿਊਯਾਰਕ/ਸਰੀ (ਰਾਜ ਗੋਗਨਾ): ਬੀਤੇ ਦਿਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿਖੇ ਪੰਜਾਬ ਤੋਂ ਬਟਾਲਾ ਨੇੜੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਦਾਰੰਗ ਦੇ ਨਾਲ ਪਿਛੋਕੜ ਰੱਖਣ ਵਾਲੇ 21 ਸਾਲ ਦੀ ਉਮਰ ਦੇ ਇਕ ਪੰਜਾਬੀ ਨੌਜਵਾਨ ਧਰਮਪ੍ਰੀਤ ਸਿੰਘ ਉਰਫ (ਦੀਪ) ਦੀ ਹਾਰਟ ਅਟੈਕ ਨਾਲ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।ਇਹ ਨੌਜਵਾਨ ਸੰਨ 2017 ਵਿਚ ਅੰਤਰ-ਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਵਿੱਚ ਪੜ੍ਹਨ ਆਇਆ ਸੀ।

ਪੜ੍ਹੋ ਇਹ ਅਹਿਮ ਖਬਰ - ਫਰਜ਼ੀ 'ਸ਼ਰਨਾਰਥੀ' ਬਣ ਕੇ ਆਇਆ ਸੀ ਨਿਊਜ਼ੀਲੈਂਡ 'ਚ ਮਾਰਿਆ ਗਿਆ IS ਅੱਤਵਾਦੀ

ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇੰਨੀ ਘੱਟ ਉਮਰ ਵਿੱਚ ਨੌਜਵਾਨਾਂ ਦਾ ਹਾਰਟ ਅਟੈਕ ਨਾਲ ਇੰਝ ਚਲੇ ਜਾਣਾ ਯਕੀਨਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਕੁਝ ਦਿਨ ਪਹਿਲਾ ਵੀ ਬ੍ਰਿਟਿਸ਼ ਕੋਲੰਬੀਆ ਵਿਖੇ ਇੱਕ ਅੰਤਰ-ਰਾਸ਼ਟਰੀ ਵਿਦਿਆਰਥੀ ਦੀ ਹਾਰਟ ਅਟੈਕ ਨਾਲ ਮੌਤ ਹੋਈ ਸੀ।ਉਸ ਦੀ ਮ੍ਰਿਤਕ ਦੇਹ ਦਾ ਸੰਸਕਾਰ ਕਰਨ ਅਤੇ ਉਸ ਦੀ ਜਨਮ ਭੂਮੀ 'ਤੇ ਭੇਜਣ ਲਈ ਅਤੇ ਦੁੱਖੀ ਪਰਿਵਾਰ ਵੱਲੋਂ ਆਖਰੀ ਦਰਸ਼ਨ ਕਰਨ ਲਈ ਗੌਫੰਡਮੀ ਨਾਂ ਦੇ ਪੇਜ 'ਤੇ ਉਸ ਦੇ ਮਿੱਤਰ ਗਗਨਦੀਪ ਸਿੰਘ ਅਤੇ ਬਿਕਰਮਜੀਤ ਸਿੰਘ ਵੱਲੋਂ ਮਦਦ ਦੀ ਗੁਹਾਰ ਲਗਾਈ ਗਈ ਹੈ ਤਾਂ ਜੋ ਪੰਜਾਬ ਵਿਚ ਰਹਿੰਦਾ ਉਸ ਦਾ ਪਰਿਵਾਰ ਉਸ ਦਾ ਆਖਰੀ ਵਾਰ ਮੂੰਹ ਦੇ ਸਕੇ।
 


author

Vandana

Content Editor

Related News