ਗ੍ਰੀਸ ''ਚ 21 ਸਾਲਾ ਪਾਕਿਸਤਾਨੀ ਵਿਅਕਤੀ ਜਨਤਕ ਅਸ਼ਲੀਲਤਾ ਦੇ ਦੋਸ਼ ''ਚ ਗ੍ਰਿਫ਼ਤਾਰ

Friday, Dec 10, 2021 - 01:09 PM (IST)

ਗ੍ਰੀਸ ''ਚ 21 ਸਾਲਾ ਪਾਕਿਸਤਾਨੀ ਵਿਅਕਤੀ ਜਨਤਕ ਅਸ਼ਲੀਲਤਾ ਦੇ ਦੋਸ਼ ''ਚ ਗ੍ਰਿਫ਼ਤਾਰ

ਏਥਨਜ਼ (ਏ.ਐੱਨ.ਆਈ.): ਗ੍ਰੀਸ ਵਿਚ ਇੱਕ 21 ਸਾਲਾ ਪਾਕਿਸਤਾਨੀ ਵਿਅਕਤੀ ਨੂੰ ਕਥਿਤ ਤੌਰ 'ਤੇ ਜਨਤਕ ਅਸ਼ਲੀਲਤਾ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕਿਉਂਕਿ ਉਹ ਗ੍ਰੀਸ ਦੇ ਕਾਲੀਵੀਆ ਦੀਆਂ ਸੜਕਾਂ 'ਤੇ ਬੱਚਿਆਂ ਦੇ ਆਲੇ-ਦੁਆਲੇ ਅੱਧ-ਨੰਗੀ ਹਾਲਤ ਵਿਚ ਘੁੰਮ ਰਿਹਾ ਸੀ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ। 

ਪੜ੍ਹੋ ਇਹ ਅਹਿਮ ਖਬਰ -ਪਾਕਿਸਤਾਨ : ਕਾਲਜ 'ਚ ਕੁੜੀਆਂ ਕਰ ਰਹੀਆਂ ਸਨ ਡਾਂਸ ਤਾਂ ਪ੍ਰਿੰਸੀਪਲ ਸੁੱਟਣ ਲੱਗਾ ਨੋਟ (ਵੀਡੀਓ)

ਗ੍ਰੀਕ ਸਿਟੀ ਟਾਈਮਜ਼ ਨੇ ਦੱਸਿਆ ਕਿ ਉਹ ਵਿਅਕਤੀ ਕੈਲੀਵੀਆ ਦੇ ਇੱਕ ਕੇਂਦਰੀ ਚੌਂਕ ਵਿੱਚ ਆਪਣੀ ਪੈਂਟ ਹੇਠਾਂ ਕਰਕੇ ਘੁੰਮ ਰਿਹਾ ਸੀ। ਹਾਲਾਂਕਿ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰੀਕ ਸਿਟੀ ਟਾਈਮਜ਼ ਦੀ ਰਿਪੋਰਟ ਮੁਤਾਬਕ ਇੱਕ 27 ਸਾਲਾ ਔਰਤ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਉਸ ਨੇ ਪਾਕਿਸਤਾਨੀ ਵਿਅਕਤੀ ਨੂੰ ਇੱਕ ਅਜਿਹੀ ਜਗ੍ਹਾ 'ਤੇ ਅੱਧ-ਨੰਗੀ ਹਾਲਤ ਵਿਚ ਘੁੰਮਦੇ ਦੇਖਿਆ, ਜਿੱਥੇ ਬੱਚੇ ਖੇਡ ਰਹੇ ਸਨ। ਬਾਅਦ ਵਿੱਚ ਪੁਲਸ ਨੇ ਸ਼ਨੀਵਾਰ ਨੂੰ 19.30 ਵਜੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। 


author

Vandana

Content Editor

Related News