ਨਿਊਜ਼ੀਲੈਂਡ ਦੀ 21 ਸਾਲਾ ਸਾਂਸਦ ਨੇ ਨੱਚ ਕੇ ਦਿੱਤਾ ਭਾਸ਼ਣ, ਅਜਿਹਾ ਗਰਜੀ ਕਿ ਹਿੱਲ ਗਈ ਸੰਸਦ (ਵੀਡੀਓ)

01/06/2024 12:44:18 PM

ਵੈਲਿੰਗਟਨ- ਨਿਊਜ਼ੀਲੈਂਡ ਦੀ ਸਭ ਤੋਂ ਘੱਟ ਉਮਰ ਦੀ ਸੰਸਦ ਮੈਂਬਰ ਹਾਨਾ ਰਹਿਤੀ ਮਾਈਪੇ-ਕਲਾਰਕ ਨੇ ਆਪਣੇ ਜ਼ੋਰਦਾਰ ਭਾਸ਼ਣ ਨਾਲ ਪੂਰੇ ਪਾਰਲੀਮੈਂਟ ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸੰਸਦ ਮੈਂਬਰ ਮਾਈਪੇ-ਕਲਾਰਕ ਨੇ ਸੰਸਦ 'ਚ ਮਾਓਰੀ ਸੱਭਿਆਚਾਰ ਦਾ ਨਾਚ 'ਹਾਕਾ' ਪੇਸ਼ ਕਰਦੇ ਹੋਏ ਆਪਣਾ ਮੁੱਦਾ ਚੁੱਕਿਆ। ਦੱਸ ਦੇਈਏ ਕਿ 'ਹਾਕਾ' ਇਕ ਯੁੱਧ ਗੀਤ ਹੈ, ਜਿਸ ਨੂੰ ਪੂਰੇ ਜ਼ੋਰ-ਸ਼ੋਰ ਨਾਲ ਪੇਸ਼ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਨਿਊਯਾਰਕ ਦੇ ਸ਼ਹਿਰ ਬ੍ਰਾਈਟਨ ਨੇ ਰਚਿਆ ਇਤਿਹਾਸ, ਵਿਕਰਮ ਵਿਲਖੂ ਬਣੇ ਪਹਿਲੇ ਭਾਰਤੀ-ਅਮਰੀਕੀ ਜੱਜ

 

ਮਾਈਪੇ-ਕਲਾਰਕ ਨੇ ਜਦੋਂ ਸੰਸਦ ਵਿੱਚ ‘ਹਾਕਾ’ ਨਾਚ ਪੇਸ਼ ਕਰਕੇ ਆਪਣਾ ਮੁੱਦਾ ਚੁੱਕਿਆ ਤਾਂ ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਡਰਾਉਣ ਵਾਲੇ ਸਨ। ਇੰਨਾ ਹੀ ਨਹੀਂ ਸੰਸਦ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਇਸ ਨੂੰ ਉਨ੍ਹਾਂ ਦੇ ਪਿੱਛੇ ਦੁਹਰਾਇਆ। ਦੱਸ ਦੇਈਏ ਕਿ ਇਹ ਦੁਨੀਆਭਰ ਦੀਆਂ ਸੰਸਦਾਂ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਭਾਸ਼ਣ ਹੈ। ਤੁਹਾਨੂੰ ਦੱਸ ਦੇਈਏ ਕਿ ਇਹ 'ਹਾਕਾ' ਨਾਚ ਕਬੀਲਿਆਂ ਦਾ ਸੁਆਗਤ ਕਰਨ ਦਾ ਇੱਕ ਰਵਾਇਤੀ ਤਰੀਕਾ ਹੈ ਅਤੇ ਇਹ ਜੰਗ ਵਿੱਚ ਜਾਣ ਵੇਲੇ ਯੋਧਿਆਂ ਨੂੰ ਉਤਸ਼ਾਹਿਤ ਕਰਨ ਦਾ ਕੰਮ ਵੀ ਕਰਦਾ ਹੈ।

ਇਹ ਵੀ ਪੜ੍ਹੋ: ਜਹਾਜ਼ 'ਚ 2 ਧੀਆਂ ਨਾਲ ਸਫ਼ਰ ਕਰ ਰਹੇ ਸਨ ਅਦਾਕਾਰ ਕ੍ਰਿਸਚੀਅਨ ਓਲੀਵਰ, ਸਮੁੰਦਰ 'ਚ ਡਿੱਗਿਆ ਪਲੇਨ, ਮੌਤ

ਮਾਈਪੇ ਕਲਾਰਕ ਦੀ ਵੀਡੀਓ ਵਾਇਰਲ ਹੁੰਦੇ ਹੀ ਇਕ ਟਵਿਟਰ ਯੂਜ਼ਰ ਨੇ ਲਿਖਿਆ, 'ਇਸੇ ਲਈ ਮੇਰੀ ਨਜ਼ਰ ਵਿਚ ਇਹ ਸਭ ਤੋਂ ਈਮਾਨਦਾਰ ਅਤੇ ਲੋਕਪ੍ਰਿਯ ਸੰਸਦ ਮੈਂਬਰ ਹੈ।' ਇਕ ਹੋਰ ਨੇ ਲਿਖਿਆ, 'ਇਸ ਨੌਜਵਾਨ ਮਹਿਲਾ ਦੀ ਊਰਜਾ ਦੇਖੋ।' ਇਕ ਹੋਰ ਸਖ਼ਸ਼ ਨੇ ਲਿਖਿਆ, 'ਕਾਸ਼ ਮੈਨੂੰ ਸਮਝ ਆਉਂਦਾ ਕਿ ਉਹ ਕੀ ਕਹਿ ਰਹੀ ਹੈ, ਪਰ ਉਸ ਦਾ ਜਨੂੰਨ ਹੈਰਾਨੀਜਨਕ ਹੈ!' 21 ਸਾਲ ਦੀ ਮਾਈਪੇ-ਕਲਾਰਕ ਦੀ ਗੱਲ ਕਰੀਏ ਤਾਂ ਉਹ 170 ਸਾਲਾਂ ਵਿੱਚ ਨਿਊਜ਼ੀਲੈਂਡ ਦੀ ਸਭ ਤੋਂ ਛੋਟੀ ਉਮਰ ਦੀ ਸੰਸਦ ਮੈਂਬਰ ਹੈ। ਉਹ ਏਓਟੇਰੋਆ ਵਿਚ 1853 ਤੋਂ ਬਾਅਦ ਸਭ ਤੋਂ ਘੱਟ ਉਮਰ ਦੀ ਸੰਸਦ ਮੈਂਬਰ ਬਣੀ। ਉਨ੍ਹਾਂ ਨੇ ਸੰਸਦ ਵਿਚ ਆਪਣੀ ਸੀਟ ਸੁਰੱਖਿਅਤ ਕਰਨ ਲਈ ਦੇਸ਼ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੀ ਮਹਿਲਾ ਸੰਸਦ ਮੈਂਬਰ ਨਾਨੀਆ ਮਾਹੂਤਾ ਨੂੰ ਹਰਾਇਆ ਸੀ।

ਇਹ ਵੀ ਪੜ੍ਹੋ: ਇੰਡੋਨੇਸ਼ੀਆ 'ਚ 2 ਟਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ, 4 ਹਲਾਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News