ਸਿੰਗਾਪੁਰ ਦਾ ਸਭ ਤੋਂ ਪੁਰਾਣਾ ਹਿੰਦੂ ਮੰਦਰ ਸ਼ਰਧਾਲੂਆਂ ਲਈ ਖੁੱਲ੍ਹਿਆ, ਕਰੀਬ 20 ਹਜ਼ਾਰ ਲੋਕ ਸਮਾਗਮ 'ਚ ਸ਼ਾਮਲ
Monday, Feb 13, 2023 - 10:31 AM (IST)
ਸਿੰਗਾਪੁਰ (ਆਈ.ਏ.ਐੱਨ.ਐੱਸ.): ਇੱਕ ਸਾਲ ਦੀ ਮੁੜ ਉਸਾਰੀ ਤੋਂ ਬਾਅਦ ਸਿੰਗਾਪੁਰ ਦੇ ਚੀਨਟਾਊਨ ਵਿੱਚ ਲਗਭਗ 200 ਸਾਲਾਂ ਦੇ ਇਤਿਹਾਸ ਦੇ ਸਭ ਤੋਂ ਪੁਰਾਣੇ ਹਿੰਦੂ ਮੰਦਰ ਨੇ ਆਪਣੇ ਛੇਵੇਂ ਪਵਿੱਤਰ ਸਮਾਰੋਹ ਦੇ ਨਾਲ ਆਪਣੇ ਦਰਵਾਜ਼ੇ ਜਨਤਾ ਲਈ ਖੋਲ੍ਹ ਦਿੱਤੇ। ਤੜਕੇ ਦੀ ਬਾਰਿਸ਼ ਦੇ ਬਾਵਜੂਦ ਲਗਭਗ 20,000 ਸ਼ਰਧਾਲੂ ਇਸ ਸਮਾਰੋਹ ਨੂੰ ਦੇਖਣ ਲਈ ਸ਼੍ਰੀ ਮਰਿਅਮਨ ਮੰਦਰ ਵਿਚ ਇਕੱਠੇ ਹੋਏ, ਜਿਸ ਨੂੰ ਮਹਾਂ ਕੁੰਬਬੀਸ਼ੇਗਮ ਵੀ ਕਿਹਾ ਜਾਂਦਾ ਹੈ, ਜੋ ਹਰ 12 ਸਾਲਾਂ ਬਾਅਦ ਹੁੰਦਾ ਹੈ।ਦਿ ਸਟਰੇਟ ਟਾਈਮਜ਼ ਦੀ ਰਿਪੋਰਟ ਮੁਤਾਬਕ ਧਾਰਮਿਕ ਜਾਪਾਂ ਦੀ ਗੂੰਜ ਦੇ ਵਿਚਕਾਰ ਹਿੰਦੂ ਪੁਜਾਰੀ ਰਾਜਾ ਗੋਪੁਰਮ ਜਾਂ ਮੰਦਰ ਦੇ ਵਿਸ਼ਾਲ ਪ੍ਰਵੇਸ਼ ਦੁਆਰ ਅਤੇ ਛੇ 'ਵਿਮਾਨਮ' ਜਾਂ ਮੰਦਰ ਦੇ ਬੁਰਜਾਂ 'ਤੇ ਚੜ੍ਹੇ ਅਤੇ ਪਵਿੱਤਰਤਾ ਦੀਆਂ ਰਸਮਾਂ ਪੂਰੀਆਂ ਕੀਤੀਆਂ।
ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ "ਇਹ ਬਹੁ-ਸੱਭਿਆਚਾਰਕ ਸਿੰਗਾਪੁਰ ਵਿੱਚ ਰਹਿਣ ਦਾ ਹਿੱਸਾ ਹੈ, ਜਿੱਥੇ ਪੂਰਾ ਭਾਈਚਾਰਾ ਇੱਕ ਦੂਜੇ ਦੇ ਸੱਭਿਆਚਾਰਕ ਅਤੇ ਧਾਰਮਿਕ ਮੀਲ ਪੱਥਰਾਂ ਨੂੰ ਮਨਾਉਣ ਲਈ ਇਕੱਠੇ ਹੁੰਦਾ ਹੈ।" ਵੋਂਗ ਨੇ ਸੰਚਾਰ ਅਤੇ ਸੂਚਨਾ ਮੰਤਰੀ ਜੋਸੇਫੀਨ ਟੀਓ, ਟਰਾਂਸਪੋਰਟ ਮੰਤਰੀ ਐਸ. ਈਸਵਰਨ ਅਤੇ ਬੁਕਿਟ ਬਟੋਕ ਦੇ ਸੰਸਦ ਮੈਂਬਰ ਮੁਰਲੀ ਪਿੱਲਈ ਦੇ ਨਾਲ ਸਮਾਰੋਹ ਵਿੱਚ ਸ਼ਿਰਕਤ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ-ਮਹਾਰਾਣੀ ਦੁਆਰਾ ਸਨਮਾਨਿਤ ਭਾਰਤੀ ਸ਼ਖ਼ਸ ਕਰ ਰਿਹੈ ਦੇਸ਼ ਨਿਕਾਲੇ ਦਾ ਸਾਹਮਣਾ, ਸਮਰਥਨ 'ਚ ਆਏ ਲੋਕ
3.5 ਮਿਲੀਅਨ ਸਿੰਗਾਪੁਰੀ ਡਾਲਰ ਦੀ ਲਾਗਤ ਨਾਲ ਮੰਦਰ ਨੂੰ ਤਿਆਰ ਕਰਨ ਵਿਚ ਭਾਰਤ ਦੇ 12 ਮਾਹਰ ਮੂਰਤੀਕਾਰ ਅਤੇ ਸੱਤ ਧਾਤ ਅਤੇ ਲੱਕੜ ਦੇ ਕਾਰੀਗਰ ਸ਼ਾਮਲ ਸਨ। ਉਨ੍ਹਾਂ ਨੇ ਮੰਦਰ ਦੇ ਅਸਲੀ ਰੰਗ ਅਤੇ ਬਣਤਰ ਨੂੰ ਬਰਕਰਾਰ ਰੱਖਦੇ ਹੋਏ ਪਾਵਨ ਅਸਥਾਨਾਂ, ਗੁੰਬਦਾਂ ਅਤੇ ਛੱਤ ਦੇ ਫ੍ਰੈਸਕੋ 'ਤੇ ਕੰਮ ਕੀਤਾ। ਸਮਾਰੋਹ ਤੋਂ ਬਾਅਦ ਮੰਡਲਬੀਸ਼ੇਗਮ ਮਤਲਬ 48 ਦਿਨਾਂ ਦੇ ਧਾਰਮਿਕ ਰੀਤੀ ਰਿਵਾਜ ਅਤੇ ਸੱਭਿਆਚਾਰਕ ਪ੍ਰੋਗਰਾਮ ਹੋਣਗੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।