ਈਰਾਨ ਦੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਹੋਈ ਕਾਰਵਾਈ ''ਚ 208 ਲੋਕਾਂ ਦੀ ਮੌਤ

12/03/2019 11:26:21 AM

ਤਹਿਰਾਨ— ਮਨੁੱਖੀ ਅਧਿਕਾਰਾਂ 'ਤੇ ਕੰਮ ਕਰਨ ਵਾਲੀ ਕੌਮਾਂਤਰੀ ਸਵੈਸੇਵੀ ਸੰਸਥਾ ਅਮਨੈਸਟੀ ਇੰਟਰਨੈਸ਼ਨਲ ਨੇ ਕਿਹਾ ਕਿ ਈਰਾਨ 'ਚ ਪੈਟਰੋਲ ਦੀਆਂ ਤੇਜ਼ੀ ਨਾਲ ਵਧਦੀਆਂ ਕੀਮਤਾਂ ਦੇ ਵਿਰੋਧ 'ਚ ਪ੍ਰਦਰਸ਼ਨਾਂ ਅਤੇ ਉਸ ਦੇ ਬਾਅਦ ਸੁਰੱਖਿਆ ਫੌਜਾਂ ਦੀ ਕਾਰਵਾਈ 'ਚ ਘੱਟ ਤੋਂ ਘੱਟ 208 ਲੋਕਾਂ ਦੀ ਮੌਤ ਹੋ ਗਈ। ਈਰਾਨ 'ਚ ਪੈਟਰੋਲ ਦੇ ਰੇਟ ਵਧਾਉਣ 'ਤੇ 15 ਨਵੰਬਰ ਤੋਂ ਸ਼ੁਰੂ ਹੋਏ ਇਨ੍ਹਾਂ ਪ੍ਰਦਰਸ਼ਨਾਂ 'ਚ ਹੁਣ ਤਕ ਰਾਸ਼ਟਰ ਵਿਆਪੀ ਅੰਕੜੇ ਜਾਰੀ ਨਹੀਂ ਕੀਤੇ ਗਏ।

ਈਰਾਨ ਨੇ ਪ੍ਰਦਰਸ਼ਨਾਂ ਵਿਚਕਾਰ ਇੰਟਰਨੈੱਟ ਬੰਦ ਕਰ ਦਿੱਤਾ ਜਿਸ ਕਾਰਨ ਲੋਕ ਵੀਡੀਓ ਅਤੇ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ। ਇਸ ਦੇ ਨਾਲ ਹੀ ਬਾਹਰ ਦੀ ਦੁਨੀਆ ਨਾਲ ਵੀ ਇਨ੍ਹਾਂ ਪ੍ਰਦਰਸ਼ਨਾਂ ਅਤੇ ਹਿੰਸਾ ਬਾਰੇ ਜਾਣਨ ਤੋਂ ਰੋਕ ਦਿੱਤਾ। ਹਾਲ ਦੇ ਦਿਨਾਂ 'ਚ ਇੰਟਰਨੈੱਟ ਬਹਾਲ ਕੀਤੇ ਜਾਣ ਦੇ ਬਾਅਦ ਪ੍ਰਦਰਸ਼ਨਾਂ ਦੀ ਵੀਡੀਓ ਸਾਹਮਣੇ ਆਈ ਹੈ। ਅਮਨੈਸਟੀ 'ਚ ਈਰਾਨ ਦੇ ਸੋਧਾਰਥੀ ਮੰਸੂਰੇਹ ਮਿਲਸ ਨੇ ਕਿਹਾ,''ਅਸੀਂ ਦੇਖਿਆ ਕਿ ਇਕ ਹਫਤੇ ਦੇ ਅੰਦਰ ਹੀ 200 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ। ਇਹ ਇਸਲਾਮਕ ਗਣਤੰਤਰ 'ਚ ਮਨੁੱਖੀ ਅਧਿਕਾਰ ਉਲੰਘਣ ਦੇ ਇਤਿਹਾਸ 'ਚ ਖਾਸ ਘਟਨਾ ਵਰਗਾ ਹੈ।'' ਹਾਲਾਂਕਿ ਇਸ ਵਾਰ ਦੇ ਪ੍ਰਦਰਸ਼ਨਾਂ 'ਚ ਇੰਨੇ ਲੋਕ ਸੜਕਾਂ 'ਤੇ ਨਹੀਂ ਉੱਤਰੇ ਜਿੰਨੇ ਕਿ 2009 ਦੀਆਂ ਵਿਵਾਦਤ ਰਾਸ਼ਟਰਪਤੀ ਚੋਣਾਂ 'ਚ ਆਏ ਸਨ ਪਰ ਫਿਰ ਵੀ ਪੈਟਰੋਲ ਦੇ ਰੇਟ ਨੂੰ ਲੈ ਕੇ ਇਹ ਪ੍ਰਦਰਸ਼ਨ ਜਲਦੀ ਹੀ ਹਿੰਸਕ ਹੋ ਗਿਆ।

ਅਮਨੈਸਟੀ ਨੇ ਸੋਮਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਤਹਿਰਾਨ ਦੇ ਉਪਨਗਰ ਸ਼ਹਿਰਯਾਰ 'ਚ ਦਰਜਨਾਂ ਲੋਕਾਂ ਦੀ ਮੌਤ ਹੋ ਗਈ। ਇਹ ਉਨ੍ਹਾਂ ਇਲਾਕਿਆਂ 'ਚੋਂ ਇਕ ਹੈ ਜਿੱਥੇ ਪ੍ਰਦਰਸ਼ਨਾਂ 'ਚ ਸਭ ਤੋਂ ਵਧ ਲੋਕ ਮਾਰੇ ਗਏ। ਸ਼ਹਿਰਯਾਰ 'ਚ ਵੱਡੇ ਪੈਮਾਨੇ 'ਤੇ ਪ੍ਰਦਰਸ਼ਨ ਹੋਏ। ਨਿਊਯਾਰਕ 'ਚ ਸੰਯੁਕਤ ਰਾਸ਼ਟਰ 'ਚ ਈਰਾਨ ਦੇ ਮਿਸ਼ਨ ਐਮਨੈਸਟੀ ਦੇ ਅੰਕੜਿਆਂ ਨੂੰ ਅਪ੍ਰਮਾਣਿਤ ਦੱਸਿਆ ਹੈ। ਇਹ ਪ੍ਰਦਰਸ਼ਨ ਉਸ ਸਮੇਂ ਸ਼ੁਰੂ ਹੋਏ ਜਦ ਸਰਕਾਰ ਨੇ ਪੈਟਰੋਲ ਦੇ ਘੱਟ ਤੋਂ ਘੱਟ ਰੇਟ 50 ਫੀਸਦੀ ਤਕ ਵਧਾ ਕੇ 15,000 ਰਿਆਲ ਪ੍ਰਤੀ ਲੀਟਰ ਕਰ ਦਿੱਤੇ।


Related News