ਇਟਲੀ ‘ਚ ਸਾਲ 2024 ਦੌਰਾਨ ਹੋਏ ਸੜਕ ਹਾਦਸਿਆਂ ਨੇ 204 ਸਾਇਕਲ ਸਵਾਰ ਲੋਕਾਂ ਦੀ ਲਈ ਜਾਨ
Monday, Jan 13, 2025 - 03:12 PM (IST)
ਰੋਮ/ਇਟਲੀ (ਦਲਵੀਰ ਕੈਂਥ)- ਇਟਲੀ ਵਿੱਚ ਕੁਝ ਅਜਿਹੇ ਲੋਕ ਵੀ ਹਨ ਜਿਹੜੇ ਕੰਮਾਂ-ਕਾਰਾਂ ਲਈ 2-2 ਘੰਟੇ ਸਾਇਕਲ ਚਲਾਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਉਂਝ ਤਾਂ ਸਾਇਕਲ ਚਲਾਉਣਾ ਸਿਹਤ ਲਈ ਬਹੁਤ ਹੀ ਲਾਹੇਵੰਦ ਹੁੰਦਾ ਹੈ ਪਰ ਪ੍ਰਵਾਸੀ ਲੋਕ ਮਜ਼ਬੂਰੀ ਵਿਚ ਸਾਇਕਲ 'ਤੇ ਮਜ਼ਦੂਰੀ ਕਰਨ ਜਾਂਦੇ ਹਨ ਪਰ ਜੱਗੋਂ ਤੇਰਵੀਂ ਤੱਦ ਹੁੰਦੀ ਹੈ ਜਦੋਂ ਕਿਸੇ ਸੜਕ ਹਾਦਸੇ ਵਿੱਚ ਕਿਸੇ ਕਿਰਤੀ ਦੀ ਮੌਤ ਹੁੰਦੀ ਹੈ। ਇਟਲੀ ਦੀ ਨਾਮੀ ਅੰਕੜਾ ਏਜੰਸੀ ਇਸਤੱਤ ਅਨੁਸਾਰ ਸਾਲ 2024 ਵਿੱਚ ਉਨ੍ਹਾਂ 204 ਲੋਕਾਂ ਦੀ ਜਾਨ ਗਈ ਜਿਹੜੇ ਸਾਇਕਲ 'ਤੇ ਸਵਾਰ ਹੋਕੇ ਕਿਸੇ ਨਾ ਕਿਸੇ ਕੰਮ ਨੂੰ ਜਾ ਰਹੇ ਸਨ।
ਸਰਵੇਂ ਰਿਪੋਰਟ ਮੁਤਾਬਕ ਮਹੀਨਿਆਂ 'ਤੇ ਨਜ਼ਰ ਮਾਰੀਏ ਤਾਂ ਜਨਵਰੀ ਵਿੱਚ 18 ਮੌਤਾਂ ਹੋਈਆਂ, ਫਰਵਰੀ ਵਿੱਚ 7, ਮਾਰਚ ਵਿੱਚ 15, ਅਪ੍ਰੈਲ ਵਿੱਚ 14 ਅਤੇ ਜੂਨ ਵਿੱਚ 19, ਜੋ ਕਿ ਜੁਲਾਈ ਵਿੱਚ 25 ਦੇ ਨਾਲ ਸਾਲ ਦਾ ਰਿਕਾਰਡ ਹੈ। ਅਗਸਤ ਵਿੱਚ 24 ਹੋਰ ਮੌਤਾਂ ਹੋਈਆਂ। ਸਤੰਬਰ ਵਿੱਚ 20 ਲੋਕਾਂ ਦੀ ਸੜਕਾਂ ਆਵਾਜਾਈ ਦੌਰਾਨ ਮੌਤਾਂ ਹੋਈਆਂ। ਅਕਤੂਬਰ ਵਿੱਚ 16 'ਤੇ ਰੁਕ ਜਾਂਦਾ ਹੈ, ਨਵੰਬਰ ਵਿੱਚ ਵੱਧ ਕੇ 20 ਹੋ ਜਾਂਦਾ ਹੈ। ਸਾਲ ਦੇ ਆਖਰੀ ਮਹੀਨੇ ਦਸੰਬਰ ਵਿੱਚ 12 ਸਾਇਕਲ ਚਾਲਕਾਂ ਦੀ ਮੌਤ ਹੋਈ। ਇਨ੍ਹਾਂ ਮੌਤਾਂ ਵਿੱਚ 184 ਪੁਰਸ਼ ਅਤੇ 20 ਔਰਤਾਂ ਸ਼ਾਮਲ ਹਨ।
ਸਾਲ 2024 ਦਾ ਇਹ ਸਾਇਕਲ ਸਵਾਰਾਂ ਦੀ ਮੌਤ ਦਾ 204 ਮੌਤਾਂ ਦਾ ਅੰਕੜਾ ਸਾਲ 2023 ਦੇ ਮੁਕਾਬਲੇ ਅੱਗੇ ਹੈ। ਇਸਤੱਤ ਅਨੁਸਾਰ ਸਾਲ 2023 ਵਿੱਚ 212 ਲੋਕਾਂ ਦੀ ਮੌਤ ਦਾ ਕਾਰਨ ਸਾਇਕਲ ਚਲਾਉਂਦੇ ਸਮੇਂ ਵਾਪਰੇ ਸੜਕ ਹਾਦਸੇ ਹਨ। ਸਾਈਕਲਿਸਟਸ ਆਬਜ਼ਰਵੇਟਰੀ ਦੇ ਅੰਕੜੇ ਅਜਿਹੇ ਸੂਬਿਆਂ ਨੂੰ ਉਜਾਗਰ ਕਰਦੇ ਹਨ ਜਿੱਥੇ ਸਭ ਤੋਂ ਵੱਧ ਸਾਇਕਲ ਨਾਲ ਹਾਦਸੇ ਹੋਏ ਉਹਨਾਂ ਵਿੱਚ ਲੰਬਾਰਦੀਆ ਸੂਬਾ ਇੱਕ ਵਾਰ ਫਿਰ ਪੂਰੇ ਇਟਲੀ ਵਿੱਚ ਅੱਗੇ ਹੈ ਜਿੱਥੇ ਲਗਭਗ ਛੇਵਾਂ ਹਿੱਸਾ ਮੌਤਾਂ ਦਰਜ ਕੀਤੀਆਂ, ਇਸ ਤੋਂ ਬਾਅਦ ਇਮਿਲੀਆ ਰੋਮਾਨਾ ਅਤੇ ਵੇਨੇਟੋ ਹਨ ਜਿਵੇਂ ਕਿ ਸਾਲ 2023 ਵਿੱਚ ਸੀ ।
🛃🚲ਲੰਬਾਰਦੀਆ ਸੂਬੇ ਵਿੱਚ ਹੋਏ ਸਾਇਕਲ ਸੜਕ ਹਾਦਸਿਆਂ ਵਿੱਚ : 35,
🛃🚲ਇਮਿਲੀਆ ਰੋਮਾਨਾ ਸੂਬੇ ਵਿੱਚ 32 ਤੇ
🛃🚲ਵੇਨੇਟੋ ਸੂਬੇ ਵਿੱਚ 31 ਲੋਕਾਂ ਲਈ ਸਾਇਕਲ ਦਾ ਸਫ਼ਰ ਜ਼ਿੰਦਗੀ ਦਾ ਆਖ਼ਰੀ ਸਫ਼ਰ ਸਾਬਤ ਹੋਇਆ। ਜਦੋਂ ਕਿ
🛃🚲 ਲਾਸੀਓ ਸੂਬੇ ਵਿੱਚ 13,
🛃🚲 ਟੁਸਕਾਨਾ ਸੂਬੇ ਵਿੱਚ 13,
🛃🚲ਕੰਪਾਨੀਆ ਸੂਬੇ ਵਿੱਚ 12,
🛃🚲ਪੀਏਮੋਨਤੇ ਸੂਬੇ ਵਿੱਚ 11,
🛃🚲ਫਰੀਓਲੀ ਵਿਨੇਸੀਆ ਜਿਓਲੀਆ ਸੂਬੇ ਵਿੱਚ 11,
🛃🚲ਸੀਚੀਲੀਆ ਸੂਬੇ ਵਿੱਚ 10,
🛃🚲ਪੂਲੀਆ ਸੂਬੇ ਵਿੱਚ 7,
🛃🚲 ਮਾਰਕੇ ਸੂਬੇ ਵਿੱਚ 6,
🛃🚲 ਓਮਬਰੀਆ ਸੂਬੇ ਵਿੱਚ 5,
🛃🚲ਸਾਰਡੀਨੀਆ ਸੂਬੇ ਵਿੱਚ 4
🛃🚲ਤਰੇਨਤੋ ਸੂਬੇ ਵਿੱਚ 8 ,
🛃🚲 ਅਬਰੂਸੋ ਸੂਬੇ ਵਿੱਚ 3,
🛃🚲ਕਲਾਬਰੀਆ ਸੂਬੇ ਵਿੱਚ 1,
ਪੜ੍ਹੋ ਇਹ ਅਹਿਮ ਖ਼ਬਰ-'ਚੁਕਾਉਣੀ ਪਵੇਗੀ ਕੀਮਤ'... Trump ਦੀ ਧਮਕੀ 'ਤੇ ਕੈਨੇਡੀਅਨ ਸੰਸਦ ਮੈਂਬਰ ਨੇ ਦਿੱਤੀ ਚਿਤਾਵਨੀ
ਲਿਗੂਰੀਆ ਸੂਬੇ 1 ਤੇ ਸੂਬਾ ਮੋਲੀਜੇ ਵਿੱਚ 1 ਸਾਇਕਲ ਸਵਾਰ ਦੀ ਸੜਕ ਹਾਦਸੇ ਦੌਰਾਨ ਮੌਤ ਹੋਈ। ਸਾਇਕਲ ਸਵਾਰਾਂ ਨਾਲ ਹੋਏ ਸੜਕ ਹਾਦਸਿਆਂ ਦਾ ਮੁੱਖ ਕਾਰਨ ਕਾਰਾਂ ਨਾਲ ਟੱਕਰਾਂ ਹਨ ਪਰ ਬੱਸਾਂ ਅਤੇ ਟਰੱਕਾਂ ਨਾਲ ਵੀ ਕੁਝ ਕੇਸਾਂ ਹਨ। ਕੁਝ ਮਾਮਲਿਆਂ ਵਿੱਚ ਡਰਾਈਵਰਾਂ ਨੇ ਸ਼ਰਾਬ ਜਾਂ ਨਸ਼ੀਲੇ ਪਦਾਰਥਾਂ, ਜਾਂ ਦੋਵਾਂ ਲਈ ਸਕਾਰਾਤਮਕ ਟੈਸਟ ਕੀਤਾ ਹੈ। ਵੀਹ ਇਲੈਕਟ੍ਰਿਕ ਬਾਈਕ ਜਾਂ ਸਾਇਕਲ ਸ਼ਾਮਲ ਸਨ। ਬਹੁਤ ਸਾਰੇ ਹਾਦਸੇ ਰਾਤ ਨੂੰ ਅਤੇ ਸ਼ਹਿਰੀ ਸੜਕਾਂ 'ਤੇ ਹੋਏ, ਜਿਨ੍ਹਾਂ ਦੀ ਦਿੱਖ ਘੱਟ ਸੀ। ਕੁਝ ਮਾਮਲੇ ਜਿਨ੍ਹਾਂ ਵਿੱਚ ਕਾਰ ਦਾ ਦਰਵਾਜ਼ਾ ਖੁੱਲ੍ਹਣ ਕਾਰਨ ਸਾਈਕਲ ਸਵਾਰ ਡਿੱਗ ਪਿਆ ਅਤੇ ਉਸਦੀ ਮੌਤ ਹੋ ਗਈ। ਜੂਨ-ਸਤੰਬਰ ਦੇ ਚਾਰ ਮਹੀਨਿਆਂ ਦੇ ਅੰਕੜਿਆਂ ਅਨੁਸਾਰ 98 ਮੌਤਾਂ ਦੀ ਪੁਸ਼ਟੀ ਹੋਈ ਹੈ, ਜੋ ਕਿ ਕੁੱਲ ਮੌਤਾਂ ਦਾ ਲਗਭਗ ਅੱਧਾ ਹੈ।ਇਹ ਹਾਦਸੇ ਬੋਲਦੇ ਹਨ ਕਿ ਸਾਈਕਲ ਸਵਾਰਾਂ ਲਈ ਵਧੇਰੇ ਸੁਰੱਖਿਆਤਮਕ, ਸੁਰੱਖਿਅਤ ਸੜਕੀ ਢਾਂਚੇ ਦੀ ਲੋੜ ਹੈ।204 ਮਰਨ ਵਾਲੇ ਲੋਕਾਂ ਵਿੱਚ ਉਹ ਲੋਕ ਵੀ ਸ਼ਾਮਲ ਹਨ ਜਿਹੜੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਾਇਕਲ ਚਲਾਉਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਕੇ ਮੌਤ ਦੇ ਮੂੰਹ ਵਿੱਚ ਚਲੇ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।