WHO ਮੁਖੀ ਦਾ ਵੱਡਾ ਦਾਅਵਾ, 2022 ਦੇ ਅਖ਼ੀਰ ਤੱਕ ਕੋਰੋਨਾ ਮਹਾਮਾਰੀ ਤੋਂ ਮਿਲ ਸਕਦੈ ਛੁਟਕਾਰਾ
Wednesday, Dec 22, 2021 - 05:21 PM (IST)
ਜਿਨੇਵਾ (ਵਾਰਤਾ) : ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਮੁਖੀ ਡਾ. ਟੇਡਰੋਸ ਅਦਾਨੋਮ ਘੇਬ੍ਰੇਯਸਸ ਨੇ ਓਮੀਕਰੋਨ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਕਿਹਾ ਕਿ ਸਾਲ 2022 ਵਿਚ ਕੋਰੋਨਾ ਮਹਾਮਾਰੀ ਤੋਂ ਨਿਜਾਤ ਪਾਉਣ ਲਈ ਲੋਕਾਂ ਨੂੰ ਆਪਣੀਆਂ ਛੁੱਟੀਆਂ ਨੂੰ ਰੱਦ ਜਾਂ ਫਿਰ ਪ੍ਰੋਗਰਾਮਾਂ ਨੂੰ ਮੁਲਤਵੀ ਕਰਨਾ ਹੋਵੇਗਾ। ਡਾ. ਘੇਬ੍ਰੇਯਸਸ ਨੇ ਸੋਮਵਾਰ ਨੂੰ ਆਪਣੇ ਸੰਬੋਧਨ ਵਿਚ ਕਿਹਾ, ‘ਜ਼ਿੰਦਗੀ ਦੇ ਜਾਣ ਤੋਂ ਬਿਹਤਰ ਆਪਣੀ ਆਗਾਮੀ ਯੋਜਨਾ ਨੂੰ ਰੱਦ ਕਰਨਾ ਬਿਹਤਰ ਹੋਵੇਗਾ। ਇਸ ਲਈ ਆਪਣੇ ਪ੍ਰੋਗਰਾਮਾਂ ਨੂੰ ਰੱਦ ਕਰੋ ਅਤੇ ਬਾਅਦ ਵਿਚ ਮਨਾਓ। ਹੁਣ ਜਸ਼ਨ ਮਨਾਉਣ ਅਤੇ ਬਾਅਦ ਵਿਚ ਸੋਗ ਮਨਾਉਣ ਤੋਂ ਚੰਗਾ ਹੁਣ ਆਪਣੇ ਪ੍ਰੋਗਰਾਮ ਰੱਦ ਕਰਨਾ ਅਤੇ ਬਾਅਦ ਵਿਚ ਜਸ਼ਨ ਮਨਾਉਣਾ ਬਿਹਤਰ ਹੈ।’
ਉਨ੍ਹਾਂ ਨੇ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ.) ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਅਮਰੀਕਾ ਵਿਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਨੂੰ ਖ਼ਤਰਨਾਕ ਵੇਰੀਐਂਟ ਐਲਾਨ ਕੀਤਾ ਗਿਆ ਹੈ। ਅਮਰੀਕਾ ਵਿਚ ਪਿਛਲੇ ਹਫ਼ਤੇ ਕੋਰੋਨਾ ਦੇ ਜਿੰਨੇ ਮਾਮਲੇ ਆਏ ਸਨ, ਉਸ ਵਿਚ 73 ਫ਼ੀਸਦੀ ਓਮੀਕਰੋਨ ਦੇ ਸਨ। ਡਬਲਯੂ.ਐਚ.ਓ. ਦੇ ਮੁਖੀ ਨੇ ਕਿਹਾ ਕਿ ਇਸ ਦੇ ਕਈ ਪੁਖ਼ਤਾ ਸਬੂਤ ਮਿਲੇ ਹਨ ਕਿ ਓਮੀਕਰੋਨ ਲਗਾਤਾਰ ਡੈਲਟਾ ਵੇਰੀਐਂਟ ਦੀ ਤੁਲਨਾ ਵਿਚ ਕਾਫ਼ੀ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਕੋਰੋਨਾ ਵੈਕਸੀਨ ਲਗਵਾਉਣ ਦੇ ਬਾਅਦ ਵੀ ਲੋਕ ਇਸ ਤੋਂ ਪੀੜਤ ਹੋ ਰਹੇ ਹਨ ਅਤੇ ਸੰਕ੍ਰਮਣ ਤੋਂ ਲੋਕ ਠੀਕ ਵੀ ਹੋ ਰਹੇ ਹਨ।’
ਇਹ ਵੀ ਪੜ੍ਹੋ : ਆਟੋਪਾਇਲਟ ਮੋਡ 'ਤੇ ਚਲਦੀ ਟੇਸਲਾ ਕਾਰ 'ਚ ਹੋਈ ਔਰਤ ਦੀ ਡਿਲਿਵਰੀ, ਬੱਚੇ ਦਾ ਨਾਂ ਰੱਖਿਆ 'ਟੇਸਲਾ ਬੇਬੀ'
ਉਨ੍ਹਾਂ ਨੇ ਇਸ ਮਹਾਮਾਰੀ ਨੂੰ 2022 ਦੇ ਅੰਤ ਤੱਕ ਖ਼ਤਮ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਸਾਲ ਪੂਰੇ ਦੇਸ਼ ਲਈ ਭਵਿੱਖ ਵਿਚ ਹੋਣ ਵਾਲੀ ਤ੍ਰਾਸਦੀ ਨੂੰ ਬਚਾਉਣ ਦਾ ਸਾਲ ਹੋਵੇਗਾ ਅਤੇ ਸਾਰਿਆਂ ਨੂੰ ਨਿਰੰਤਰ ਵਿਕਾਸ ਟੀਚੇ ਨੂੰ ਪੂਰਾ ਕਰਨ ਲਈ ਕੋਸ਼ਿਸ਼ ਕਰਦੇ ਰਹਿਣਾ ਹੋਵੇਗਾ।’ ਕ੍ਰਿਸਮਸ ਦੌਰਾਨ ਓਮੀਕਰੋਨ ਦੇ ਫੈਲਣ ਨੂੰ ਰੋਕਣ ਲਈ ਨਿਊਜ਼ੀਲੈਂਡ ਨੇ ਸਖ਼ਤ ਤਾਲਾਬੰਦੀ ਲਗਾਈ ਹੈ। ਜਦੋਂਕਿ ਫਰਾਂਸ ਅਤੇ ਜਰਮਨੀ ਸਮੇਤ ਕਈ ਦੇਸ਼ਾਂ ਨੇ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਸਖ਼ਤ ਪਾਬੰਦੀਆਂ ਲਗਾਈਆਂ ਹਨ।
ਇਹ ਵੀ ਪੜ੍ਹੋ : ਕੈਨੇਡਾ: ਕਾਰ ਹੇਠਾਂ ਦਰੜ ਕੇ ਸ਼ਖ਼ਸ ਨੂੰ ਮਾਰਨ ਦੇ ਦੋਸ਼ੀ ਪੰਜਾਬੀ ਨੂੰ ਉਮਰ ਕੈਦ ਦੀ ਸਜ਼ਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।