ਡੇਂਗੂ ਦੀ ਲਪੇਟ ''ਚ 200 ਚੀਨੀ ਨਾਗਰਿਕ, ਪਾਕਿ ਸਰਕਾਰ ''ਚ ਮਚੀ ਤੜਥੱਲੀ

08/31/2019 8:35:14 PM

ਕਰਾਚੀ (ਏਜੰਸੀ)- ਪਾਕਿਸਤਾਨ ਵਿਚ ਇਕ ਪ੍ਰਮਾਣੂੰ ਊਰਜਾ ਪਲਾਂਟ ਵਿਚ ਕੰਮ ਕਰ ਰਹੇ ਲਗਭਗ 200 ਚੀਨੀ ਨਾਗਰਿਕਾਂ ਨੂੰ ਡੇਂਗੂ ਹੋ ਗਿਆ ਹੈ। ਜਿਸ ਤੋਂ ਬਾਅਦ ਪਾਕਿਸਤਾਨ ਸਰਕਾਰ ਵਿਚ ਖਲਬਲੀ ਮਚ ਗਈ ਹੈ। ਸ਼ਨੀਵਾਰ ਨੂੰ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਜਾਂਚ ਵਿਚ ਸਾਰੇ ਚੀਨੀ ਨਾਗਰਿਕਾਂ ਨੂੰ ਡੇਂਗੂ ਇਨਫੈਕਸ਼ਨ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਸਿੰਧ ਸੂਬੇ ਦੇ ਸਿਹਤ ਮੰਤਰੀ ਅਜਰਾ ਫਜ਼ਲ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪ੍ਰਮਾਣੂੰ ਊਰਜਾ ਪਲਾਂਟ ਵਿਚ ਕੰਮ ਕਰ ਰਹੇ ਸਨ। ਸਿੰਧ ਸੂਬੇ ਦੇ ਸਿਹਤ ਮੰਤਰੀ ਅਜਰਾ ਫਜ਼ਲ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪ੍ਰਮਾਣੂੰ ਊਰਜਾ ਪਲਾਂਟ ਵਿਚ ਕੰਮ ਕਰ ਰਹੇ ਲਗਭਗ 200 ਚੀਨੀ ਡੇਂਗੂ ਵਾਇਰਲ ਇਨਫੈਕਸ਼ਨ ਨਾਲ ਪੀੜਤ ਹਨ। ਵਾਇਰਸ ਨਾਲ ਪ੍ਰਭਾਵਿਤ ਸਾਰੇ ਵਿਅਕਤੀਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਫਿਲਹਾਲ ਖਤਰੇ ਤੋਂ ਬਾਹਰ ਹਨ।

ਅਧਿਕਾਰਤ ਰਿਪੋਰਟ ਮੁਤਾਬਕ ਇਸ ਸਾਲ ਸਿੰਧ ਸੂਬੇ ਵਿਚ ਡੇਂਗੂ ਕਾਰਨ 6 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂ ਕਿ 1200 ਲੋਕਾਂ ਨੂੰ ਜਾਂਚ ਵਿਚ ਡੇਂਗੂ ਹੋਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਇਲਾਵਾ ਸਿੰਧ ਸੂਬੇ ਵਿਚ ਖਤਰਨਾਕ ਟਿਕ-ਜਨਿਤ ਵਾਇਰਲ ਕਾਂਗੋ ਬੁਖਾਰ ਵੀ ਫੈਲਿਆ ਹੋਇਆ ਹੈ, ਜਿਸ ਵਿਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦਈਏ ਕਿ ਡੇਂਗੂ ਉਨ੍ਹਾਂ ਬੀਮਾਰੀਆਂ ਵਿਚ ਸ਼ਾਮਲ ਹਨ, ਜਿਸ ਦਾ ਇਲਾਜ ਜੇਕਰ ਸਹੀ ਸਮੇਂ 'ਤੇ ਸ਼ੁਰੂ ਨਹੀਂ ਹੋਇਆ ਤਾਂ ਇਹ ਜਾਨਲੇਵਾ ਵੀ ਹੋ ਸਕਦੀ ਹੈ। ਪਿਛਲੇ ਕੁਝ ਸਾਲਾਂ ਵਿਚ ਹਜ਼ਾਰਾਂ ਲੋਕਾਂ ਦੀ ਮੌਤ ਦੀ ਵਜ੍ਹਾ ਡੇਂਗੂ ਹੀ ਬਣਿਆ ਹੈ। ਡੇਂਗੂ ਬਰਸਾਤ ਦੇ ਮੌਸਮ ਅਤੇ ਉਸ ਦੇ ਤੁਰੰਤ ਬਾਅਦ ਦੇ ਮਹੀਨਿਆਂ ਯਾਨੀ ਜੁਲਾਈ ਤੋਂ ਅਕਤੂਬਰ ਵਿਚ ਸਭ ਤੋਂ ਜ਼ਿਆਦਾ ਫੈਲਦਾ ਹੈ, ਕਿਉਂਕਿ ਇਸ ਮੌਸਮ ਵਿਚ ਮੱਛਰਾਂ ਕਾਰਨ ਸਥਿਤੀ ਖਰਾਬ ਹੁੰਦੀ ਹੈ।


Sunny Mehra

Content Editor

Related News