20 ਸਾਲਾਂ ਤੋਂ ਔਰਤ ਬਣ ਕੇ ਰਹਿ ਰਿਹਾ ਹੈ ਇਹ ਆਦਮੀ, ਜਾਣੋ ਇਸ ਦੇ ਪਿੱਛੇ ਕੀ ਹੈ ਕਾਰਨ

07/18/2017 2:10:04 PM

ਚੀਨ— ਚੀਨ ਵਿਚ ਇਕ 50 ਸਾਲ ਦੇ ਆਦਮੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਆਦਮੀ ਪਿਛਲੇ 20 ਸਾਲਾਂ ਤੋਂ ਔਰਤ ਦੇ ਰੂਪ ਵਿਚ ਰਹਿ ਰਿਹਾ ਹੈ। ਇਸ ਆਦਮੀ ਦਾ ਕਹਿਣਾ ਹੈ ਕਿ ਉਸ ਨੇ ਭੈਣ ਦੀ ਮੌਤ ਤੋਂ ਬਾਅਦ ਆਪਣੀ ਮਾਂ ਦੀ ਵਿਗੜਦੀ ਹੋਈ ਹਾਲਤ ਨੂੰ ਦੇਖਦੇ ਹੋਏ ਇਹ ਰੂਪ ਅਪਣਾਇਆ ਹੈ। ਇਹ ਆਦਮੀ ਆਪਣੀ ਬਜ਼ੁਰਗ ਮਾਂ ਨਾਲ ਗੁਆਂਗਸ਼ੀ ਖੇਤਰ ਦੇ ਗੁਈਲਿਨ ਇਲਾਕੇ ਵਿਚ ਰਹਿੰਦਾ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਦੀ ਇਕ ਵੀਡੀਓ ਸੋਸ਼ਲ ਨੈਟਵਰਕ ਸਾਈਟ 'ਤੇ ਦੇਖੀ ਅਤੇ ਸ਼ੇਅਰ ਕੀਤੀ ਜਾ ਰਹੀ ਹੈ। ਜਿਸ ਵਿਚ ਆਦਮੀ ਨੇ ਚੀਨੀ ਔਰਤਾਂ ਦੀ ਤਰ੍ਹਾਂ ਪਰੰਪਰਿਕ ਕੱਪੜੇ ਪਾਏ ਹੋਏ ਹਨ। 42 ਲੱਖ ਤੋਂ ਜ਼ਿਆਦਾ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ। ਇਕ ਯੂਜਰ ਨੇ ਟਿੱਪਣੀ ਕੀਤੀ ਹੈ ਕਿ 'ਇਕ ਆਦਮੀ ਜੋ ਆਪਣੀ ਮਾਂ ਦੀ ਖੁਸ਼ੀ ਲਈ 20 ਸਾਲ ਤੋਂ ਔਰਤ ਬਣ ਕੇ ਰਹਿ ਰਿਹਾ ਹੈ, ਸਾਨੂੰ ਉਸ ਦੀ ਤਾਰੀਫ ਕਰਨੀ ਚਾਹੀਦੀ ਹੈ। ਇਕ ਹੋਰ ਟਿੱਪਣੀ ਵਿਚ ਕਿਹਾ ਗਿਆ ਹੈ ਕਿ 'ਇਹ ਆਦਮੀ ਔਰਤ ਦੇ ਰੂਪ ਵਿਚ ਖੂਬਸੂਰਤ ਦਿਖਾਈ ਦੇ ਰਿਹਾ ਹੈ।' ਦੂਜੇ ਪਾਸੇ ਕੁਝ ਲੋਕ ਇਹ ਸਵਾਲ ਵੀ ਚੁੱਕ ਰਹੇ ਹਨ ਕਿ ਕਿਤੇ ਇਹ ਆਦਮੀ ਆਪਣੀ ਲੈਂਗਿਕਤਾ ਨੂੰ ਲੁਕਾਉਣ ਲਈ ਮਾਂ ਦੇ ਦੁੱਖ ਦਾ ਸਹਾਰਾ ਤਾਂ ਨਹੀਂ ਲੈ ਰਿਹਾ।
20 ਸਾਲ ਤੋਂ ਆਦਮੀਆਂ ਵਾਲੇ ਕੱਪੜੇ ਨਹੀਂ ਪਾਏ
ਇਸ ਆਦਮੀ ਨੇ ਦੱਸਿਆ ਕਿ 20 ਸਾਲ ਪਹਿਲਾਂ ਜਦੋਂ ਉਸ ਦੀ ਭੈਣ ਦੀ ਮੌਤ ਹੋਈ ਤਾਂ ਮਾਂ ਦੀ ਖਰਾਬ ਹੁੰਦੀ ਮਾਨਸਿਕ ਹਾਲਤ ਨੂੰ ਦੇਖਦੇ ਹੋਏ ਆਪਣੀ ਭੈਣ ਦੇ ਕੱਪੜੇ ਪਾ ਕੇ ਆਪਣੀ ਮਾਂ ਦੇ ਸਾਹਮਣੇ ਆਉਣਾ ਦਾ ਫੈਸਲਾ ਲਿਆ। ਉਸ ਨੂੰ ਭੈਣ ਦੇ ਕੱਪੜਿਆਂ ਵਿਚ ਦੇਖ ਕੇ ਉਸ ਦੀ ਮਾਂ ਨੂੰ ਲੱਗਿਆ ਕਿ ਉਨ੍ਹਾਂ ਦੀ ਧੀ ਵਾਪਸ ਆ ਗਈ ਹੈ। ਮਾਂ ਦੇ ਚਿਹਰੇ 'ਤੇ ਦੁਬਾਰਾ ਖੁਸ਼ੀ ਦੇਖਣ ਤੋਂ ਬਾਅਦ ਉਸ ਨੇ ਹਮੇਸ਼ਾ ਔਰਤ ਦੇ ਰੂਪ ਵਿਚ ਰਹਿਣ ਦਾ ਹੀ ਫੈਸਲਾ ਕਰ ਲਿਆ। ਉਹ ਦੱਸਦੇ ਹਨ ਕਿ ਉਸ ਤੋਂ ਬਾਅਦ ਉਨ੍ਹਾਂ ਨੇ ਕਦੇ ਆਦਮੀਆਂ ਵਾਲੇ ਕੱਪੜੇ ਪਾਏ ਹੀ ਨਹੀਂ, ਲੋਕ ਉਨ੍ਹਾਂ ਬਾਰੇ ਵਿਚ ਕੀ ਸੋਚਦੇ ਹਨ, ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ।


Related News