ਤੁਰਕੀ ''ਚ 20 ਸ਼ੱਕੀ ਇਸਲਾਮਿਕ ਸਟੇਟ ਦੇ ਮੈਂਬਰ ਗ੍ਰਿਫਤਾਰ

12/31/2017 5:48:22 PM

ਇਸਤਾਨਬੁਲ— ਤੁਰਕੀ ਪੁਲਸ ਨੇ ਰਾਜਧਾਨੀ ਇਸਤਾਨਬੁਲ 'ਚ ਜਾਰੀ ਛਾਪਾਮਾਰੀ ਅਭਿਆਨ ਦੇ ਤਹਿਤ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨਾਲ ਸਬੰਧ ਰੱਖਣ ਦੇ ਸ਼ੱਕ 'ਚ 20 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਚੋਂ 15 ਵਿਦੇਸ਼ੀ ਨਾਗਰਿਕ ਹਨ।
ਪੁਲਸ ਨੇ ਇਕ ਬਿਆਨ 'ਚ ਕਿਹਾ ਕਿ ਇੰਨਾਂ ਅਭਿਆਨਾਂ ਤਹਿਤ ਸ਼ਹਿਰ 'ਚ ਚਾਰ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਤੇ ਇਸ ਅਭਿਆਨ ਨੂੰ ਅੱਤਵਾਦ ਰੋਕੂ ਸ਼ਾਖਾ ਨੇ ਅੰਜਾਮ ਦਿੱਤਾ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਗ੍ਰਿਫਤਾਰ ਕੀਤੇ ਵਿਦੇਸ਼ੀ ਨਾਗਰਿਕ ਕਿੰਨਾਂ ਦੇਸ਼ਾਂ ਨਾਲ ਸਬੰਧਿਤ ਹਨ। ਇਸ ਵਿਚਕਾਰ ਸਰਕਾਰੀ ਸੰਵਾਦ ਕਮੇਤੀ ਅਨਾਦੋਲੂ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਸ਼ੱਕੀ ਨਵੇਂ ਸਾਲ ਦੇ ਮੌਕੇ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਸਨ। ਹਾਲ ਹੀ ਦਿਨਾਂ 'ਚ ਤੁਰਕੀ ਪੁਲਸ ਨੇ ਅੱਦਵਾਦੀ ਸੰਗਠਨਾਂ ਦੇ ਖਿਲਾਫ ਅਭਿਆਨ ਤੇਜ਼ ਕਰ ਦਿੱਤੇ ਹਨ ਤੇ ਹੁਣ ਤੱਕ 195 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।


Related News