ਨਾਈਜੀਰੀਆ ''ਚ ਵਿਦਰੋਹੀਆਂ ਦੇ ਹਮਲੇ ਵਿਚ 20 ਫੌਜੀਆਂ ਦੀ ਮੌਤ

Thursday, Jul 09, 2020 - 04:47 PM (IST)

ਨਾਈਜੀਰੀਆ ''ਚ ਵਿਦਰੋਹੀਆਂ ਦੇ ਹਮਲੇ ਵਿਚ 20 ਫੌਜੀਆਂ ਦੀ ਮੌਤ

ਮਾਸਕੋ- ਉੱਤਰੀ-ਪੂਰਬੀ ਨਾਈਜੀਰੀਆ ਵਿਚ ਵਿਦਰੋਹੀਆਂ ਦੇ ਫੌਜ ਦੇ ਕਾਫਲੇ 'ਤੇ ਹਮਲੇ ਵਿਚ ਘੱਟ ਤੋਂ ਘੱਟ 20 ਫੌਜੀਆਂ ਦੀ ਮੌਤ ਹੋ ਗਈ ਅਤੇ ਕੁਝ ਫੌਜੀ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਸੂਤਰਾਂ ਦੇ ਹਵਾਲੇ ਤੋਂ ਇਸ ਦੀ ਜਾਣਕਾਰੀ ਦਿੱਤੀ। 

ਮੀਡੀਆ ਰਿਪੋਰਟ ਮੁਤਾਬਕ ਇਹ ਹਮਲਾ ਬੋਰਨੋ ਸੂਬੇ ਦੇ ਦਾਮਬੋਆ ਨਗਰ ਕੋਲ ਮੰਗਲਵਾਰ ਨੂੰ ਹਾਈਵੇਅ 'ਤੇ ਬੋਕੋ ਹਰਾਮ ਅੱਤਵਾਦੀ ਸਮੂਹ ਵਲੋਂ ਕੀਤਾ ਗਿਆ। 
ਜ਼ਿਕਰਯੋਗ ਹੈ ਕਿ ਸਾਲ 2009 ਵਿਚ ਬੋਕੋ ਹਰਾਮ ਨੇ ਪੂਰੇ ਦੇਸ਼ ਵਿਚ ਸ਼ਰੀਆ ਕਾਨੂੰਨ ਲਾਗੂ ਕਰਨ ਲਈ ਨਾਈਜੀਰੀਆ ਸਰਕਾਰ ਖਿਲਾਫ ਹਥਿਆਰਬੰਦ ਵਿਦਰੋਹ ਸ਼ੁਰੂ ਕੀਤਾ ਸੀ। ਇਹ ਵਿਦਰੋਹ ਅਜੇ ਵੀ ਚੱਲ ਰਿਹਾ ਹੈ ਤੇ ਰੋਜ਼ਾਨਾ ਅਜਿਹੇ ਹਮਲੇ ਹੁੰਦੇ ਰਹਿੰਦੇ ਹਨ। 
 


author

Lalita Mam

Content Editor

Related News