ਜਾਪਾਨ : ਕਰੂਜ਼ ਜਹਾਜ਼ 'ਚੋਂ ਵੱਖ ਕੀਤੇ ਗਏ 20 ਲੋਕ ਕੋਰੋਨਾ ਵਾਇਰਸ ਦੀ ਲਪੇਟ 'ਚ

02/06/2020 10:39:19 AM

ਟੋਕੀਓ— ਜਾਪਾਨ 'ਚ ਕੋਰੋਨਾ ਵਾਇਰਸ ਦੇ ਡਰ ਕਾਰਨ ਬੰਦਰਗਾਹ 'ਤੇ ਵੱਖ ਕੀਤੇ ਗਏ ਇਕ ਕਰੂਜ਼ ਜਹਾਜ਼ 'ਚੋਂ 10 ਹੋਰ ਲੋਕਾਂ ਨੂੰ ਇਸ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ, ਜਿਸ ਕਾਰਨ ਪੀੜਤਾਂ ਦੀ ਗਿਣਤੀ 20 ਹੋ ਗਈ ਹੈ। ਜਾਪਾਨ ਦੇ ਸਿਹਤ ਮੰਤਰਾਲੇ ਨੇ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ।

ਡਾਇਮੰਡ ਕਰੂਜ਼ ਜਹਾਜ਼ 'ਚ ਸੋਮਵਾਰ ਨੂੰ ਇਕ ਯਾਤਰੀ ਨਵੇਂ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ, ਜਿਸ ਦੇ ਬਾਅਦ ਵਾਇਰਸ ਨੂੰ ਰੋਕਣ ਲਈ ਇਸ ਜਹਾਜ਼ ਨੂੰ ਯੋਕੋਹਾਮਾ ਬੰਦਰਗਾਹ 'ਤੇ ਵੱਖ ਰੱਖਣ ਦਾ ਫੈਸਲਾ ਕੀਤਾ ਗਿਆ ਅਤੇ ਇਸ 'ਚ ਸਵਾਰ ਯਾਤਰੀਆਂ ਨੂੰ ਆਪਣੇ-ਆਪਣੇ ਕਮਰਿਆਂ 'ਚ ਹੀ ਰਹਿਣ ਲਈ ਕਿਹਾ ਗਿਆ। ਜਾਪਾਨ ਦੇ ਸਿਹਤ ਮੰਤਰੀ ਕਟਸੁਨੋਬੁ ਕਾਟੋ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਡਾਇਮੰਡ ਪ੍ਰਿੰਸੇਜੇ ਕਰੂਜ਼ ਜਹਾਜ਼ 'ਤੇ 10 ਹੋਰ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਇਸ ਨਾਲ ਹੀ ਪੀੜਤਾਂ ਦੀ ਗਿਣਤੀ 20 ਹੋ ਗਈ ਹੈ।


Related News