ਮਿਸਰ : ਕੱਪੜਾ ਫੈਕਟਰੀ 'ਚ ਲੱਗੀ ਭਿਆਨਕ ਅੱਗ, 20 ਦੀ ਮੌਤ ਤੇ 24 ਝੁਲਸੇ

Thursday, Mar 11, 2021 - 08:37 PM (IST)

ਮਿਸਰ : ਕੱਪੜਾ ਫੈਕਟਰੀ 'ਚ ਲੱਗੀ ਭਿਆਨਕ ਅੱਗ, 20 ਦੀ ਮੌਤ ਤੇ 24 ਝੁਲਸੇ

ਕਾਹਿਰਾ-ਮਿਸਰ ਦੀ ਰਾਜਧਾਨੀ ਨੇੜੇ ਇਕ ਕੱਪੜਾ ਫੈਕਟਰੀ 'ਚ ਵੀਰਵਾਰ ਨੂੰ ਭਿਆਨਕ ਅੱਗ ਲੱਗਣ ਕਾਰਣ ਘਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ 24 ਝੁਲਸ ਗਏ। ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ, ਓਬੋਰ 'ਚ ਚਾਰ ਮਜ਼ਿੰਲਾਂ ਫੈਕਟਰੀ 'ਚ ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚੱਲ ਪਾਇਆ ਹੈ।

PunjabKesari

ਇਹ ਵੀ ਪੜ੍ਹੋ -ਇਮਰਾਨ ਦੇ 'ਨਵੇਂ ਪਾਕਿਸਤਾਨ' 'ਚ ਮਹਿੰਗਾਈ ਤੋਂ ਲੋਕ ਬੇਹਾਲ

ਬਿਆਨ 'ਚ ਕਿਹਾ ਗਿਆ ਹੈ ਕਿ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਦੀਆਂ 15 ਗੱਡੀਆਂ ਭੇਜੀਆਂ ਗਈਆਂ ਜਦਕਿ ਐਂਬੂਲੈਂਸ ਪ੍ਰਭਾਵਿਤਾਂ ਨੂੰ ਨੇੜਲੇ ਦੇ ਹਸਪਤਾਲਾਂ 'ਚ ਲਿਜਾ ਰਹੀ ਹੈ। ਬਿਆਨ 'ਚ ਦੱਸਿਆ ਗਿਆ ਹੈ ਕਿ ਮਾਹਰਾਂ ਦੀ ਟੀਮ ਨੁਕਸਾਨ ਦਾ ਜਾਇਜ਼ਾ ਲੈ ਰਹੀ ਹੈ। ਫਿਲਹਾਲ ਹੋਰ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ ਹੈ।

PunjabKesari

ਇਹ ਵੀ ਪੜ੍ਹੋ -ਪਲੇਨ ਕ੍ਰੈਸ਼ ਤੋਂ ਬਾਅਦ ਖਤਰਨਾਕ ਜੰਗਲ 'ਚ ਫਸਿਆ ਪਾਇਲਟ, ਚਿੜੀਆਂ ਦੇ ਅੰਡੇ ਖਾ ਕੇ 5 ਹਫਤੇ ਰਿਹਾ ਜ਼ਿਉਂਦਾ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News