ਪੇਰੂ ’ਚ ਮੋਟਰ ਬੋਟ ਅਤੇ ਸਮੁੰਦਰੀ ਜਹਾਜ਼ ਵਿਚਾਲੇ ਹੋਏ ਭਿਆਨਕ ਟੱਕਰ, 20 ਲੋਕਾਂ ਦੀ ਮੌਤ, 50 ਲਾਪਤਾ

Monday, Aug 30, 2021 - 01:04 PM (IST)

ਪੇਰੂ ’ਚ ਮੋਟਰ ਬੋਟ ਅਤੇ ਸਮੁੰਦਰੀ ਜਹਾਜ਼ ਵਿਚਾਲੇ ਹੋਏ ਭਿਆਨਕ ਟੱਕਰ, 20 ਲੋਕਾਂ ਦੀ ਮੌਤ, 50 ਲਾਪਤਾ

ਲੀਮਾ (ਵਾਰਤਾ): ਪੇਰੂ ਦੇ ਲੋਰੇਟੋ ਦੇ ਅਮੇਜੋਨੀਅਮ ਖੇਤਰ ਵਿਚ ਹੁਆਲਾਗਾ ਨਦੀ ਵਿਚ ਇਕ ਮੋਟਰ ਬੋਟ ਅਤੇ ਸਮੁੰਦਰੀ ਜਹਾਜ਼ ਵਿਚਾਲੇ ਹੋਈ ਟੱਕਰ ਵਿਚ 20 ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ ਅਤੇ 50 ਤੋਂ ਵੱਧ ਲੋਕ ਲਾਪਤਾ ਹਨ। ਆਰ.ਪੀ.ਪੀ. ਰੇਡੀਓ ਸਟੇਸ਼ਨ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

ਇਹ ਹਾਦਸਾ ਸੰਘਣੀ ਧੁੰਦ ਕਾਰਨ ਉਦੋਂ ਵਾਪਰਿਆ, ਜਦੋਂ ਇਕ ਮੋਟਰ ਬੋਟ ਨੇ ਇਕ ਯਾਤਰੀ ਜਹਾਜ਼ ਨੂੰ ਟੱਕਰ ਮਾਰ ਦਿੱਤੀ। ਉਸ ਸਮੇਂ ਜਹਾਜ਼ ਵਿਚ ਕਰੀਬ 80 ਯਾਤਰੀ ਸਵਾਰ ਸਨ। ਬਚੇ ਹੋਏ ਯਾਤਰੀਆਂ ਵਿਚੋਂ ਇਕ ਨੇ ਪੱਤਰਕਾਰਾਂ ਨੂੰ ਕਿਹਾ ਕਿ ਟੱਕਰ ਹੋਣ ਤੋਂ ਪਹਿਲਾਂ, ਉਸ ਨੇ ਇਕ ਕਿਸ਼ਤੀ ਨੂੰ ਆਪਣੇ ਸਮੁੰਦਰੀ ਜਹਾਜ਼ ਕੋਲ ਆਉਂਦੇ ਸੁਣਿਆ ਸੀ। ਟੱਕਰ ਦੇ ਸਮੇਂ ਕਈ ਯਾਤਰੀ ਸੁੱਤੇ ਹੋਏ ਸਨ। ਜਲ ਸੈਨਾ ਦੀ ਇਕ ਟੀਮ ਪੀੜਤਾਂ ਦੇ ਬਚਾਅ ਲਈ ਵਿਆਪਕ ਮੁਹਿੰਮ ਚਲਾ ਰਹੀ ਹੈ।
 


author

cherry

Content Editor

Related News