ਯੂ.ਏ.ਈ. 'ਚ 2 ਸਾਲਾ ਭਾਰਤੀ ਬੱਚੇ ਨੇ ਕੈਂਸਰ ਰੋਗੀਆਂ ਨੂੰ ਦਾਨ ਕੀਤੇ 'ਵਾਲ'

02/05/2021 3:28:44 PM

ਦੁਬਈ (ਬਿਊਰੋ): ਸੰਯੁਕਤ ਅਰਬ ਅਮੀਰਾਤ ਵਿਚ ਇਹਨੀਂ ਦਿਨੀਂ 2 ਸਾਲ ਦਾ ਭਾਰਤੀ ਬੱਚਾ ਕੈਂਸਰ ਰੋਗੀਆਂ ਨੂੰ ਫ੍ਰੀ ਵਾਲ ਦਾਨ ਕਰਨ 'ਤੇ ਚਰਚਾ ਵਿਚ ਹੈ। ਇੱਥੇ ਉਹ ਸਭ ਤੋਂ ਘੱਟ ਉਮਰ ਵਿਚ ਕੈਂਸਰ ਰੋਗੀਆਂ ਦਾ 'ਹੇਅਰ ਡੋਨਰ' ਬਣ ਗਿਆ ਹੈ। ਬੱਚੇ ਦਾ ਨਾਮ ਤਕਸ਼ ਜੈਨ ਦੱਸਿਆ ਗਿਆ ਹੈ। ਬੱਚੇ ਦੀ ਮਾਂ ਨੇ ਦੱਸਿਆ ਕਿ ਤਕਸ਼ ਨੇ ਆਪਣੇ ਵਾਲਾਂ ਨੂੰ ਲੰਬੀ ਗ੍ਰੋਥ ਤੱਕ ਵਧਾਇਆ। ਰਾਜਸਥਾਨ ਵਿਚ ਸਥਿਤ ਕੋਟਾ ਦੀ ਰਹਿਣ ਵਾਲੀ ਤਕਸ਼ ਦੀ ਮਾਂ ਨੇ ਦੱਸਿਆ ਕਿ ਉਸ ਦੇ ਬੇਟੇ ਦੇ ਨਾਲ-ਨਾਲ ਉਹਨਾਂ ਦੀ ਬੇਟੀ ਵੀ ਇਸ ਤਰ੍ਹਾਂ ਪਹਿਲਾਂ ਆਪਣੇ ਵਾਲ ਦਾਨ ਕਰ ਚੁੱਕੀ ਹੈ।

PunjabKesari

ਉਹਨਾਂ ਨੇ ਦੱਸਿਆ ਕਿ ਉਸ ਦੀ ਬੇਟੀ ਮਿਸ਼ਿਕਾ ਨੇ ਸਾਲ 2019 ਵਿਚ ਨਵੰਬਰ ਮਹੀਨੇ ਕੈਂਸਰ ਰੋਗੀ ਨੂੰ ਆਪਣੇ ਵਾਲ ਦਾਨ ਕੀਤੇ ਸਨ ਜੋ ਕਿ ਹੁਣ 8 ਸਾਲ ਦੀ ਹੈ। ਉਹਨਾਂ ਨੇ ਦੱਸਿਆ ਕਿ ਉਸ ਦੀ ਬੇਟੀ ਘਰ ਵਿਚ ਆਪਣੇ ਸਕੂਲ ਵਿਚ ਚਲਾਈ ਜਾ ਰਹੀ ਇਸ ਤਰ੍ਹਾਂ ਦੀ ਮੁਹਿੰਮ ਦੇ ਬਾਰੇ ਚਰਚਾ ਕਰਦੀ ਸੀ, ਜਿਸ ਨੂੰ ਉਹਨਾਂ ਦਾ ਬੇਟਾ ਬਹੁਤ ਧਿਆਨ ਨਾਲ ਸੁਣਦਾ ਸੀ। ਭੈਣ ਤੋਂ ਪ੍ਰੇਰਨਾ ਲੈ ਕੇ ਤਕਸ਼ ਨੇ ਵੀ ਆਪਣੇ ਵਾਲ ਕੈਂਸਰ ਰੋਗੀਆਂ ਨੂੰ ਦਾਨ ਕਰਨ ਦਾ ਫ਼ੈਸਲਾ ਲਿਆ। ਮਾਂ ਨੇਹਾ ਜੈਨ ਮੁਤਾਬਕ, ਉਹਨਾਂ ਨੇ ਆਪਣੇ ਬੇਟੇ ਨੂੰ ਇਸ ਲਈ ਵਾਲ ਹੋਰ ਜ਼ਿਆਦਾ ਵੱਡੇ ਕਰਨਾ ਸਿਖਾਇਆ। ਮਾਂ ਮੁਤਾਬਕ ਬੱਚਿਆਂ ਨੇ ਵੀ ਉਹਨਾਂ ਨੂੰ ਕਾਫੀ ਪ੍ਰੇਰਿਤ ਕੀਤਾ, ਜਿਸ ਮਗਰੋਂ ਉਹਨਾਂ ਨੇ ਵੀ ਵਾਲ ਦਾਨ ਕੀਤੇ ਹਨ।

ਨੋਟ- 2 ਸਾਲਾ ਭਾਰਤੀ ਬੱਚੇ ਦੇ ਛੋਟੀ ਉਮਰ ਵਿਚ ਵਾਲ ਦਾਨ ਕਰਨ 'ਤੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News