ਕਾਬੁਲ ''ਚ ਵਿਦਿਆਰਥੀਆਂ ਨੂੰ ਲਿਜਾ ਰਹੀ ਬੱਸ ''ਤੇ ਹਮਲਾ, 2 ਲੋਕਾਂ ਦੀ ਮੌਤ
Sunday, Jun 02, 2019 - 10:20 PM (IST)

ਕਾਬੁਲ - ਕਾਬੁਲ 'ਚ ਐਤਵਾਰ ਨੂੰ ਵਿਦਿਆਰਥੀਆਂ ਨੂੰ ਲਿਜਾ ਰਹੀ ਇਕ ਬੱਸ 'ਚ ਹੋਏ ਬੰਬ ਧਮਾਕੇ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖਮੀ ਹੋ ਗਏ। ਇਹ ਬੱਸ ਸ਼ਹਿਰ ਦੇ ਪੱਛਮੀ ਹਿੱਸੇ 'ਚ ਸਥਿਤ ਕਾਬੁਲ ਐਜ਼ੂਕੇਸ਼ਨ ਯੂਨੀਵਰਸਿਟੀ ਜਾ ਰਹੀ ਸੀ, ਉਦੋਂ ਹੀ ਇਕ ਬੰਬ ਧਮਾਕਾ ਹੋਇਆ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ ਦੱਸਿਆ ਕਿ ਇਹ ਬੰਬ ਬੱਸ ਦੇ ਹੇਠਾਂ ਰੱਖਿਆ ਹੋਇਆ ਸੀ। ਜ਼ਖਮੀਆਂ 'ਚ ਇਕ ਅਫਗਾਨੀ ਪੱਤਰਕਾਰ ਵੀ ਸ਼ਾਮਲ ਹੈ। ਇਸਲਾਮਕ ਸਟੇਟ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।