ਆਸਟਰੇਲਿਆਈ ਜਹਾਜ਼ ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇ ਵਿਚ 2 ਵਿਅਕਤੀਆਂ ''ਤੇ ਲੱਗੇ ਦੋਸ਼
Friday, Aug 04, 2017 - 10:20 AM (IST)
ਸਿਡਨੀ— ਆਸਟਰੇਲੀਆ ਵਿਚ ਇਕ ਜਹਾਜ਼ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਦੇ ਸਬੰਧ ਵਿਚ ਸ਼ੁੱਕਰਵਾਰ ਨੂੰ ਦੋ ਲੋਕਾਂ ਉੱਤੇ ਅੱਤਵਾਦ ਦਾ ਦੋਸ਼ ਲੱਗਾ ਹੈ।
ਆਸਟਰੇਲਿਆਈ ਸਮੂਹ ਪੁਲਸ ਨੇ ਇਕ ਬਿਆਨ ਵਿਚ ਕਿਹਾ ਕਿ 49 ਅਤੇ 32 ਸਾਲ ਦੇ 2 ਵਿਅਕਤੀਆਂ ਉੱਤੇ ਅੱਤਵਾਦੀ ਗਤੀਵਿਧੀਆਂ ਦੀ ਸਾਜਿਸ਼ ਦੇ ਸਬੰਧ ਵਿਚ ਦੋਸ਼ ਲੱਗਾ ਹੈ। ਉਹ ਉਨ੍ਹਾਂ ਚਾਰ ਲੋਕਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਸ਼ਨੀਵਾਰ ਨੂੰ ਸਿਡਨੀ ਵਿਚ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਇਸ ਨੂੰ ਇਕ ਜਹਾਜ਼ ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇ ਨਾਲ ਜੁੜਿਆ ਦੱਸਿਆ । ਇਕ ਤੀਜਾ ਵਿਅਕਤੀ ਹਿਰਾਸਤ ਵਿਚ ਲਿਆ ਹੋਇਆ ਹੈ ਪਰ ਉਸ ਉੱਤੇ ਅਜੇ ਦੋਸ਼ ਨਹੀਂ ਲੱਗੇ ਹਨ ਜਦੋਂ ਕਿ ਚੌਥਾ ਵਿਅਕਤੀ ਮੰਗਲਵਾਰ ਨੂੰ ਬਿਨਾਂ ਦੋਸ਼ਾਂ ਦੇ ਛੱਡਿਆ ਗਿਆ।
ਅਧਿਕਾਰੀਆਂ ਨੇ ਕਥਿਤ ਸਾਜਿਸ਼ ਦੀਆਂ ਕੁਝ ਜਾਣਕਾਰੀਆਂ ਉਪਲੱਬਧ ਕਰਾਈਆਂ ਹਨ । ਮੰਗਲਵਾਰ ਨੂੰ ਸੰਯੁਕਤ ਅਰਬ ਅਮੀਰਾਤ ਦੀ ਰਾਸ਼ਟਰੀ ਏਅਰਲਾਈਨ ਇਤਿਹਾਦ ਏਅਰਵੇਜ਼ ਨੇ ਕਿਹਾ ਕਿ ਉਹ ਜਾਂਚ ਵਿਚ ਆਸਟਰੇਲਿਆਈ ਪੁਲਸ ਨਾਲ ਕੰਮ ਕਰ ਰਹੀ ਹੈ । ਉਸ ਨੇ ਸੰਕੇਤ ਦਿੱਤਾ ਕਿ ਉਸ ਦਾ ਇਕ ਜਹਾਜ਼ ਨਿਸ਼ਾਨੇ ਉੱਤੇ ਹੋ ਸਕਦਾ ਹੈ । ਹਾਲਾਂਕਿ ਇਤਿਹਾਦ ਨੇ ਇਸ ਗੱਲ ਦੀ ਪੁਸ਼ਟੀ ਕਰਨ ਤੋਂ ਇਨਕਾਰ ਕੀਤਾ ।
