ਅਮਰੀਕਾ : ਹਵੇਲੀ ''ਚ ਅੱਗ ਲੱਗਣ ਕਾਰਨ 2 ਬੱਚਿਆਂ ਸਮੇਤ 4 ਦੀ ਮੌਤ

11/21/2018 9:49:18 AM

ਨਿਊਜਰਸੀ(ਏਜੰਸੀ)— ਨਿਊਜਰਸੀ 'ਚ ਇਕ ਹਵੇਲੀ 'ਚ ਜਾਣ-ਬੁੱਝ ਕੇ ਲਗਾਈ ਗਈ ਅੱਗ 'ਚ ਝੁਲਸਣ ਕਾਰਨ 2 ਬੱਚਿਆਂ ਸਮੇਤ 4 ਵਿਅਕਤੀਆਂ ਦੀ ਮੌਤ ਹੋ ਗਈ। ਮਕਾਨ ਦਾ ਮਾਲਕ ਇਕ ਤਕਨਾਲੋਜੀ ਕੰਪਨੀ ਦਾ ਸੀ.ਈ.ਓ. ਸੀ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਇਕ ਹੋਰ ਘਰ 'ਚ ਅੱਗ ਲੱਗ ਗਈ ਸੀ। ਇਨ੍ਹਾਂ ਦੋਹਾਂ ਘਰਾਂ ਦੇ ਮਾਲਕ ਰਿਸ਼ਤੇਦਾਰ ਹਨ। ਪੁਲਸ ਇਨ੍ਹਾਂ ਦੋਹਾਂ ਘਟਨਾਵਾਂ ਨੂੰ ਜੋੜ ਕੇ ਦੇਖ ਰਹੀ ਹੈ ਅਤੇ ਇਸ ਦੀ ਜਾਂਚ ਕਰ ਰਹੀ ਹੈ।

PunjabKesari
ਮਾਨਮਾਊਥ ਕਾਊਂਟੀ ਦੇ ਵਕੀਲ ਕ੍ਰਿਸਟੋਫਰ ਗ੍ਰਾਮੀਸਿਓਨੀ ਨੇ ਦੱਸਿਆ ਕਿ ਬੇਹੱਦ ਬੁਰੀ ਤਰ੍ਹਾਂ ਝੁਲਸੀਆਂ ਹੋਈਆਂ 3 ਲਾਸ਼ਾਂ ਹਵੇਲੀ ਦੇ ਅੰਦਰੋਂ ਮਿਲੀਆਂ ਜਦਕਿ ਇਕ ਵਿਅਕਤੀ ਦੀ ਲਾਸ਼ ਬਾਹਰੋਂ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੇ ਅਜੇ ਤਕ ਕਿਸੇ ਦੀ ਵੀ ਪਛਾਣ ਜਾਰੀ ਨਹੀਂ ਕੀਤੀ । ਡਾਕਟਰਾਂ ਦੀ ਖਾਸ ਟੀਮ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਕਿਵੇਂ ਵਾਪਰਿਆ।