ਲੰਡਨ ਦੇ 'ਪਾਕਿਸਤਾਨੀ' ਮੇਅਰ ਨੂੰ 'ਭਾਰਤ' ਤੋਂ ਮਿਲੇਗੀ ਚੁਣੌਤੀ, ਚੋਣ ਮੈਦਾਨ 'ਚ ਉਤਰੇ ਦੋ ਭਾਰਤੀ ਕਾਰੋਬਾਰੀ

Saturday, Jan 13, 2024 - 10:15 AM (IST)

ਲੰਡਨ ਦੇ 'ਪਾਕਿਸਤਾਨੀ' ਮੇਅਰ ਨੂੰ 'ਭਾਰਤ' ਤੋਂ ਮਿਲੇਗੀ ਚੁਣੌਤੀ, ਚੋਣ ਮੈਦਾਨ 'ਚ ਉਤਰੇ ਦੋ ਭਾਰਤੀ ਕਾਰੋਬਾਰੀ

ਲੰਡਨ (ਭਾਸ਼ਾ)- ਲੰਡਨ ਦੇ ਮੇਅਰ ਦੇ ਅਹੁਦੇ ਲਈ ਮੌਜੂਦਾ ਮੇਅਰ ਸਾਦਿਕ ਖਾਨ ਨੂੰ ਚੁਣੌਤੀ ਦੇਣ ਵਾਲਿਆਂ ਵਿਚ ਭਾਰਤੀ ਮੂਲ ਦੇ 2 ਉਮੀਦਵਾਰ ਵੀ ਸ਼ਾਮਲ ਹੋ ਗਏ ਹਨ। ਲੇਬਰ ਪਾਰਟੀ ਦੇ ਸਾਦਿਕ ਖਾਨ ਤੀਜੀ ਵਾਰ ਇਸ ਅਹੁਦੇ 'ਤੇ ਚਾਰ ਸਾਲ ਦਾ ਕਾਰਜਕਾਲ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 2 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਭਾਰਤੀ ਮੂਲ ਦੇ 2 ਕਾਰੋਬਾਰੀ ਆਜ਼ਾਦ ਉਮੀਦਵਾਰਾਂ ਵਜੋਂ ਦੌੜ ਵਿੱਚ ਸ਼ਾਮਲ ਹੋਏ ਹਨ। ਕਾਰੋਬਾਰੀ ਤਰੁਣ ਗੁਲਾਟੀ (63) ਨੇ ਪਿਛਲੇ ਸਾਲ ਦੇ ਅਖੀਰ ਵਿੱਚ ਭਾਰਤ ਦੇ ਦੌਰੇ ਦੌਰਾਨ ਆਪਣੀ ਮੇਅਰ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ, ਜਦੋਂ ਕਿ 62 ਸਾਲਾ ਉਦਯੋਗਪਤੀ ਸ਼ਿਆਮ ਭਾਟੀਆ ਵੀ ਚੋਣ ਲੜ ਰਹੇ ਹਨ। ਸਾਦਿਕ ਖਾਨ ਤੋਂ ਇਲਾਵਾ ਇੱਕ ਦਰਜਨ ਦੇ ਕਰੀਬ ਉਮੀਦਵਾਰ ਮੈਦਾਨ ਵਿੱਚ ਹਨ। ਗੁਲਾਟੀ ਦਾ ਚੋਣ ਨਾਅਰਾ 'ਭਰੋਸਾ ਅਤੇ ਵਿਕਾਸ' ਹੈ, ਜਦਕਿ ਬੱਤਰਾ ਨੇ 'ਉਮੀਦ ਦੇ ਦੂਤ' ਦਾ ਨਾਅਰਾ ਦਿੱਤਾ ਹੈ।

ਇਹ ਵੀ ਪੜ੍ਹੋ: ਘਰ ਪਰਤ ਰਹੇ ਪਰਿਵਾਰ ਦੀ ਬਰਫ਼ 'ਚ ਫਸੀ ਕਾਰ, 2 ਬੱਚਿਆਂ ਸਣੇ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਗੁਲਾਟੀ ਨੇ ਕਿਹਾ, 'ਅਜਿਹੀ ਧਾਰਨਾ ਵੱਧ ਰਹੀ ਹੈ ਕਿ ਮੌਜੂਦਾ ਸੱਤਾਧਾਰੀ ਨੇ ਸਮਰਥਨ ਗੁਆ ਦਿੱਤਾ ਹੈ ਅਤੇ ਵੋਟਰ ਵੀ ਪਾਰਟੀ ਦੇ ਇਕ ਹੋਰ ਪ੍ਰਮੁੱਖ ਦਾਅਵੇਦਾਰ ਤੋਂ ਬਹੁਤੇ ਖੁਸ਼ ਨਹੀਂ ਹਨ। ਮੈਂ ਲੰਡਨ ਦਾ ਅਗਲਾ ਮੇਅਰ ਬਣਨ ਲਈ ਇਕ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਹਾਂ, ਕਿਉਂਕਿ ਮੈਂ ਪਾਰਟੀ ਵਿਚਾਰਧਾਰਾ ਅਤੇ ਪੱਖਪਾਤ ਤੋਂ ਬਿਨਾਂ ਵਿਚਾਰਾਂ ਅਤੇ ਨੀਤੀਆਂ ਦੇ ਮੁਕਤ ਪ੍ਰਵਾਹ ਨੂੰ ਉਤਸ਼ਾਹਿਤ ਕਰਨਾ ਚਾਹੁੰਦਾ ਹਾਂ। ਮੈਂ ਲੋਕਾਂ ਦੇ ਵਿਚਾਰ ਜਾਣ ਰਿਹਾ ਹਾਂ ਅਤੇ ਇਸ ਅਨੁਸਾਰ ਫੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਜਿੱਥੇ ਵੀ ਸੰਭਵ ਹੋ ਸਕੇ, ਲੋਕਾਂ ਨੂੰ ਸ਼ਾਮਲ ਕਰਨ ਲਈ ਕੰਮ ਕਰਾਂਗਾ।"

ਇਹ ਵੀ ਪੜ੍ਹੋ: ਕੀ ਤੁਸੀਂ ਵੀ ਪੀਂਦੇ ਹੋ ਬੋਤਲਬੰਦ ਪਾਣੀ, ਅਧਿਐਨ 'ਚ ਹੋਇਆ ਇਹ ਖ਼ੁਲਾਸਾ

ਭਾਰਤ ਵਿੱਚ ਆਪਣੀ ਮੇਅਰ ਮੁਹਿੰਮ ਸ਼ੁਰੂ ਕਰਨ ਦੇ ਫੈਸਲੇ ਬਾਰੇ ਪੁੱਛੇ ਜਾਣ 'ਤੇ ਗੁਲਾਟੀ ਨੇ ਕਿਹਾ, "ਭਾਰਤ ਮੇਰਾ ਜਨਮ ਸਥਾਨ ਹੈ, ਜਿੱਥੇ ਮੇਰਾ ਜਨਮ ਹੋਇਆ ਅਤੇ ਲੰਡਨ ਮੇਰਾ ਕੰਮ ਕਰਨ ਦਾ ਸਥਾਨ ਹੈ, ਜਿੱਥੇ ਮੈਂ ਕੰਮ ਕਰਦਾ ਹਾਂ। ਬਜ਼ੁਰਗਾਂ, ਮਾਪਿਆਂ, ਪਰਿਵਾਰ ਅਤੇ ਸ਼ੁਭਚਿੰਤਕਾਂ ਦਾ ਆਸ਼ੀਰਵਾਦ ਲੈਣਾ ਮੇਰੇ ਲਈ ਬਹੁਤ ਜ਼ਰੂਰੀ ਸੀ। ਇਸੇ ਲਈ ਮੈਂ ਭਾਰਤ ਵਿੱਚ ਲੰਡਨ ਦੇ ਮੇਅਰ ਦੇ ਅਹੁਦੇ ਲਈ ਆਪਣੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।' ਬਤਰਾ ਨੇ ਕਿਹਾ, ''ਮੈਂ ਸ਼ਹਿਰ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਬਹੁਤ ਚਿੰਤਤ ਹਾਂ। ਇਹ ਦੇਖ ਕੇ ਮੈਨੂੰ ਦੁੱਖ ਹੁੰਦਾ ਹੈ ਕਿ ਇਲਾਕਾ ਨਿਵਾਸੀ ਪੈਸਿਵ ਨੀਤੀਆਂ ਦਾ ਸ਼ਿਕਾਰ ਹੋ ਰਹੇ ਹਨ। ਮੈਂ ਇਸ (ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ) ਉਦੇਸ਼ ਲਈ ਆਪਣੀ ਊਰਜਾ ਪੂਰੀ ਤਰ੍ਹਾਂ ਸਮਰਪਿਤ ਕਰਨ ਲਈ ਵਚਨਬੱਧ ਹਾਂ।" ਸਾਦਿਕ ਖਾਨ ਇਸ ਸਮੇਂ ਲੰਡਨ ਦੇ ਮੇਅਰ ਹਨ। ਉਹ 2016 ਤੋਂ ਇਸ ਅਹੁਦੇ 'ਤੇ ਹਨ। ਉਨ੍ਹਾਂ ਦਾ ਜਨਮ ਇੱਕ ਬ੍ਰਿਟਿਸ਼ ਪਾਕਿਸਤਾਨੀ ਪਰਿਵਾਰ ਵਿੱਚ ਹੋਇਆ ਸੀ।

ਇਹ ਵੀ ਪੜ੍ਹੋ: Indian ਪਾਸਪੋਰਟ ਦੀ ਵਧੀ ਤਾਕਤ, ਬਿਨਾਂ ਵੀਜ਼ਾ ਦੁਨੀਆ ਦੇ ਇਨ੍ਹਾਂ 62 ਦੇਸ਼ਾਂ 'ਚ ਜਾ ਸਕਦੇ ਹਨ ਭਾਰਤੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


author

cherry

Content Editor

Related News