2 ਕੈਨੇਡੀਅਨ ਪੰਜਾਬੀਆਂ 'ਤੇ ਲੱਗੇ ਸਾਈਬਰ ਧੋਖਾਧੜੀ ਦੇ ਦੋਸ਼

Saturday, Aug 24, 2019 - 04:02 PM (IST)

2 ਕੈਨੇਡੀਅਨ ਪੰਜਾਬੀਆਂ 'ਤੇ ਲੱਗੇ ਸਾਈਬਰ ਧੋਖਾਧੜੀ ਦੇ ਦੋਸ਼

ਨਿਊਯਾਰਕ/ਸਰੀ— ਕੈਨੇਡਾ ਦੇ ਦੋ ਪੰਜਾਬੀ ਨੌਜਵਾਨਾਂ 'ਤੇ ਅਮਰੀਕਾ 'ਚ ਬਿਟਕੁਆਇਨ ਧੋਖਾਧੜੀ ਕਰਨ ਦਾ ਦੋਸ਼ ਲੱਗਾ ਹੈ। ਇਸ ਧੋਖਾਧੜੀ ਲਈ ਸੋਸ਼ਲ ਮੀਡੀਆ ਸਾਈਟ ਟਵਿੱਟਰ ਦੀ ਵਰਤੋਂ ਕੀਤੀ ਗਈ ਸੀ। ਮਿਲੀ ਜਾਣਕਾਰੀ ਮੁਤਾਬਕ 23 ਸਾਲਾ ਕਰਨਜੀਤ ਸਿੰਘ ਖਟਕੜ ਅਤੇ 24 ਸਾਲਾ ਜਗਰੂਪ ਸਿੰਘ ਖਟਕੜ ਕੈਨੇਡਾ ਸ਼ਹਿਰ ਸਰੀ ਦੇ ਨਿਵਾਸੀ ਹਨ। ਉਨ੍ਹਾਂ ਕਥਿਤ ਤੌਰ 'ਤੇ ਸੋਸ਼ਲ ਮੀਡੀਆ ਦੇ ਪਲੇਟਫ਼ਾਰਮ 'ਟਵਿੱਟਰ' ਦੀ ਵਰਤੋਂ ਕਰਕੇ ਹਜ਼ਾਰਾਂ ਡਾਲਰ ਆਪਣੇ ਖਾਤੇ 'ਚ ਟ੍ਰਾਂਸਫ਼ਰ ਕੀਤੇ ਹਨ।

ਦੋਵੇਂ ਪੰਜਾਬੀ ਨੌਜਵਾਨਾਂ 'ਤੇ ਸਾਈਬਰ ਧੋਖਾਧੜੀ ਦੀ ਸਾਜ਼ਿਸ਼ ਰਚਣ ਤੇ ਡਾਲਰਾਂ ਦੇ ਗ਼ੈਰ–ਕਾਨੂੰਨੀ ਲੈਣ–ਦੇਣ ਦੇ ਦੋਸ਼ ਲੱਗੇ ਹਨ। ਬਿੱਟਕੁਆਇਨ ਇਕ ਡਿਜ਼ੀਟਲ ਕਰੰਸੀ ਹੈ। ਇਹ ਕਰੰਸੀ ਇਕ ਯੂਜ਼ਰ ਤੋਂ ਦੂਜੇ ਯੂਜ਼ਰ ਤੱਕ 'ਪੀਅਰ–ਟੌਪਰ ਬਿਟਕੁਆਇਨ ਨੈੱਟਵਰਕ' ਰਾਹੀਂ ਇੱਧਰ ਤੋਂ ਉੱਧਰ ਭੇਜੀ ਜਾ ਸਕਦੀ ਹੈ।

ਇਨ੍ਹਾਂ ਦੋਵਾਂ ਨੇ ਟਵਿੱਟਰ 'ਤੇ @HitBTCAssist ਨਾਂਅ ਦਾ ਇੱਕ ਅਕਾਊਂਟ ਬਣਾਇਆ, ਜੋ ਸਿਰਫ਼ ਧੋਖਾਧੜੀ ਤੋਂ ਵੱਧ ਹੋਰ ਕੁਝ ਵੀ ਨਹੀਂ ਸੀ। ਦੋਵੇਂ ਪੰਜਾਬੀ ਨੌਜਵਾਨਾਂ ਉੱਤੇ 2,33,220 ਅਮਰੀਕੀ ਡਾਲਰ ਮੁੱਲ ਦੇ ਬਿਟਕੁਆਇਨ ਚੋਰੀ (ਧੋਖਾਧੜੀ) ਕਰਨ ਦਾ ਦੋਸ਼ ਲੱਗਾ ਹੈ। ਜੁਲਾਈ ਮਹੀਨੇ ਕਰਨਜੀਤ ਸਿੰਘ ਨੂੰ ਮੈਕੇਰਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਦਕਿ ਜਗਰੂਪ ਅਜੇ ਫਰਾਰ ਹੈ।


author

Baljit Singh

Content Editor

Related News