ਅਮਰੀਕਾ 'ਚ ਭਾਰਤੀ ਮੂਲ ਦੇ 2 ਵਿਅਕਤੀਆਂ 'ਤੇ ਚੋਰੀ ਦੀ ਬੀਅਰ ਖਰੀਦਣ, ਵੇਚਣ ਦੇ ਲੱਗੇ ਦੋਸ਼
Sunday, Mar 19, 2023 - 01:45 PM (IST)
ਨਿਊਯਾਰਕ (ਆਈ.ਏ.ਐੱਨ.ਐੱਸ.): ਅਮਰੀਕਾ ਦੇ ਓਹੀਓ ਸੂਬੇ ਵਿੱਚ ਦੋ ਸਥਾਨਕ ਕਾਰੋਬਾਰਾਂ ਵਿੱਚ ਦੋ ਭਾਰਤੀ-ਅਮਰੀਕੀਆਂ ਸਮੇਤ ਤਿੰਨ ਲੋਕਾਂ 'ਤੇ ਲਗਭਗ 20,000 ਡਾਲਰ ਮੁੱਲ ਦੀ ਚੋਰੀ ਦੀ ਬੀਅਰ ਖਰੀਦਣ ਅਤੇ ਵੇਚਣ ਦੇ ਦੋਸ਼ ਲੱਗੇ ਹਨ। ਨਿਊਜ਼ ਚੈਨਲ ਡਬਲਯੂਐਫਐਮਜੇ ਦੀ ਰਿਪੋਰਟ ਮੁਤਾਬਕ ਕੇਤਨ ਕੁਮਾਰ ਅਤੇ ਪੀਯੂਸ਼ ਕੁਮਾਰ ਪਟੇਲ ਨੂੰ ਇਸ ਹਫ਼ਤੇ ਮਹੋਨਿੰਗ ਕਾਉਂਟੀ ਕਾਮਨ ਪਲੀਜ਼ ਕੋਰਟ ਵਿੱਚ ਚੋਰੀ ਦੀ ਬੀਅਰ ਪ੍ਰਾਪਤ ਕਰਨ ਦੇ ਦੋਸ਼ ਵਿੱਚ ਪੇਸ਼ ਕੀਤਾ ਗਿਆ ਸੀ।ਵਕੀਲਾਂ ਨੇ ਅਦਾਲਤ ਨੂੰ ਦੱਸਿਆ ਕਿ ਪਟੇਲ ਪਰਿਵਾਰ ਯੰਗਸਟਾਊਨ ਦੇ ਵੈਸਟ ਸਾਈਡ 'ਤੇ ਮਾਹੋਨਿੰਗ ਐਵੇਨਿਊ 'ਤੇ ਸ਼ੈਨਲੇ ਕੈਰੀ ਆਉਟ ਅਤੇ ਲੱਕੀ ਫੂਡ ਡਰਾਈਵ ਥਰੂ ਦਾ ਸੰਚਾਲਨ ਕਰਦਾ ਸੀ।
ਪੜ੍ਹੋ ਇਹ ਅਹਿਮ ਖ਼ਬਰ-ਨੇਤਨਯਾਹੂ ਲਈ ਚੁਣੌਤੀ, ਹਜ਼ਾਰਾਂ ਇਜ਼ਰਾਈਲੀ ਨਿਆਂਇਕ ਸੁਧਾਰਾਂ ਦੇ ਵਿਰੋਧ 'ਚ ਹੋਏ ਇਕੱਠੇ (ਤਸਵੀਰਾਂ)
ਉਨ੍ਹਾਂ 'ਤੇ ਬੀਅਰ ਖਰੀਦਣ ਅਤੇ ਵੇਚਣ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਨੂੰ ਕਥਿਤ ਤੌਰ 'ਤੇ ਯੰਗਸਟਾਊਨ ਦੇ 37 ਸਾਲਾ ਰੋਨਾਲਡ ਪੇਜ਼ੁਓਲੋ ਨੇ ਆਰ ਐਲ ਲਿਪਟਨ ਡਿਸਟ੍ਰੀਬਿਊਟਰਸ ਤੋਂ ਚੋਰੀ ਕੀਤਾ ਸੀ, ਜਿੱਥੇ ਪੇਜ਼ੁਓਲੋ ਪਿਛਲੇ ਸਾਲ ਕੰਮ ਕਰਦਾ ਸੀ। ਸਰਕਾਰੀ ਵਕੀਲਾਂ ਅਨੁਸਾਰ ਆਰ ਐਲ ਲਿਪਟਨ ਦੇ ਸੰਚਾਲਕਾਂ ਨੇ ਗੁੰਮ ਹੋਏ ਉਤਪਾਦ ਨੂੰ ਦੇਖਿਆ ਅਤੇ ਪੁਲਸ ਨਾਲ ਸੰਪਰਕ ਕੀਤਾ। ਸਹਾਇਕ ਪ੍ਰੌਸੀਕਿਊਟਰ ਮਾਈਕ ਯਾਕੋਵੋਨ ਨੇ ਦੱਸਿਆ ਕਿ ਚੋਰੀ ਹੋਈ ਬੀਅਰ ਦੀ ਕੀਮਤ ਲਗਭਗ 20,000 ਡਾਲਰ ਹੈ। ਜਦੋਂ ਕਿ ਪੇਜ਼ੂਓਲੋ 'ਤੇ ਚੋਰੀ ਦਾ ਦੋਸ਼ ਹੈ, ਉੱਥੇ ਪਟੇਲ 'ਤੇ ਚੋਰੀ ਦੀ ਜਾਇਦਾਦ ਪ੍ਰਾਪਤ ਕਰਨ ਦਾ ਦੋਸ਼ ਹੈ। ਤਿੰਨਾਂ ਨੂੰ ਅਗਲੇ ਮਹੀਨੇ ਮੁੱਢਲੀ ਅਦਾਲਤੀ ਸੁਣਵਾਈ ਦਾ ਸਾਹਮਣਾ ਕਰਨਾ ਪਵੇਗਾ।
ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਤੋਂ ਬਾਅਦ ਆਸਟ੍ਰੇਲੀਆ ਦਾ ਸਖ਼ਤ ਰੁਖ਼, ਪੰਜਾਬ ਦੇ ਵਿਦਿਆਰਥੀਆਂ ਦੀਆਂ ਵੀਜ਼ਾ ਅਰਜ਼ੀਆਂ ਰੱਦ
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।