ਬੰਗਲਾਦੇਸ਼ ’ਚ ਰਾਜਧ੍ਰੋਹ ਦੇ ਮਾਮਲੇ ’ਚ 2 ਹਿੰਦੂ ਨੌਜਵਾਨ ਗ੍ਰਿਫਤਾਰ

Saturday, Nov 02, 2024 - 09:54 AM (IST)

ਚਟਗਾਓਂ (ਇੰਟ.)– ਬੰਗਲਾਦੇਸ਼ ਦੇ ਚਟਗਾਓਂ ’ਚ ਇਕ ਰਾਜਧ੍ਰੋਹ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਪੁਲਸ ਨੇ ਕੌਮੀ ਝੰਡੇ ਦੇ ਅਪਮਾਨ ਦੇ ਦੋਸ਼ ’ਚ 2 ਘੱਟ ਗਿਣਤੀ ਹਿੰਦੂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ’ਤੇ ਚਟਗਾਓਂ ਦੇ ਨਿਊ ਮਾਰਕੀਟ ’ਚ ਆਜ਼ਾਦੀ ਸਤੰਭ ’ਤੇ ਕੌਮੀ ਝੰਡੇ ਉੱਪਰ ਭਗਵਾ ਝੰਡਾ ਲਹਿਰਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ’ਚ ਹੋਰ 17 ਵਿਅਕਤੀਆਂ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ: ਅਚਾਨਕ ਡਿੱਗੀ ਰੇਲਵੇ ਸਟੇਸ਼ਨ ਦੀ ਛੱਤ, 14 ਲੋਕਾਂ ਦੀ ਦਰਦਨਾਕ ਮੌਤ

ਦਰਅਸਲ ’ਚ 25 ਅਕਤੂਬਰ ਨੂੰ ਸਨਾਤਨ ਜਾਗਰਣ ਮੰਚ ਨੇ ਚਟਗਾਓਂ ਦੇ ਲਾਲਦੀਘੀ ਮੈਦਾਨ ’ਚ ਆਪਣੀਆਂ 8 ਸੂਤਰੀ ਮੰਗਾਂ ਨੂੰ ਲੈ ਕੇ ਰੈਲੀ ਆਯੋਜਿਤ ਕੀਤੀ ਸੀ, ਜਿਸ ਦੌਰਾਨ ਨਿਊ ਮਾਰਕੀਟ ਚੌਕ ’ਚ ਕੁਝ ਲੋਕਾਂ ਨੇ ਆਜ਼ਾਦੀ ਸਤੰਭ ’ਤੇ ਭਗਵਾ ਝੰਡਾ ਲਹਿਰਾਇਆ ਸੀ। ਮਾਮਲੇ ’ਚ ਪੁਲਸ ਨੇ 30 ਅਕਤੂਬਰ ਨੂੰ 2 ਮੁਲਜ਼ਮਾਂ ਰਾਜੇਸ਼ ਚੌਧਰੀ ਤੇ ਹਿਰਦੇ ਦਾਸ ਨੂੰ ਗ੍ਰਿਫਤਾਰ ਕੀਤਾ ਸੀ।

ਇਹ ਵੀ ਪੜ੍ਹੋ: ਹੜ੍ਹ ਦੀ ਮਾਰ ਹੇਠ ਸਪੇਨ, ਲੋਕਾਂ ਨੇ ਲਾਈ ਮਦਦ ਦੀ ਗੁਹਾਰ

ਇਸਕਾਨ ਦੇ ਸਕੱਤਰ ’ਤੇ ਵੀ ਮਾਮਲਾ ਦਰਜ

ਇਸ ਮਾਮਲੇ ’ਚ ਚਟਗਾਓਂ ਇਸਕਾਨ ਦੇ ਸਕੱਤਰ ਚਿਨਮਯ ਕ੍ਰਿਸ਼ਨ ਦਾਸ ਬ੍ਰਹਮਚਾਰੀ ਉਰਫ ਚੰਦਨ ਕੁਮਾਰ ਧਰ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ 6 ਅਗਸਤ ਨੂੰ ਬੰਗਲਾਦੇਸ਼ ਦੇ ਖੁਲਨਾ ਜ਼ਿਲ੍ਹੇ ’ਚ ਇਸਕਾਨ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਦੌਰਾਨ ਭਗਵਾਨ ਜਗਨਨਾਥ ਦੀਆਂ ਮੂਰਤੀਆਂ ਨੂੰ ਸਾੜ ਦਿੱਤਾ ਗਿਆ ਸੀ। ਇਸ ਹਮਲੇ ਪਿੱਛੋਂ ਚਿਨਮਯ ਦਾਸ ਨੇ ਕਿਹਾ ਸੀ ਕਿ ਚਟਗਾਓਂ ’ਚ 3 ਹੋਰ ਮੰਦਰਾਂ ਨੂੰ ਖਤਰਾ ਹੈ ਪਰ ਹਿੰਦੂ ਭਾਈਚਾਰਾ ਮਿਲ ਕੇ ਉਨ੍ਹਾਂ ਦੀ ਰਾਖੀ ਕਰ ਰਿਹਾ ਹੈ। ਚਿਨਮਯ ਦਾਸ ਹਿੰਦੂ ਮੰਦਰਾਂ ਦੀ ਰਾਖੀ ਦੇ ਮਾਮਲੇ ਨੂੰ ਕਾਫੀ ਸਮੇਂ ਤੋਂ ਉਠਾਉਂਦੇ ਰਹੇ ਹਨ।

ਇਹ ਵੀ ਪੜ੍ਹੋ: ਆਸਟ੍ਰੇਲੀਆ ਦੇ PM ਨੇ ਸਿਡਨੀ 'ਚ ਮਨਾਈ ਦੀਵਾਲੀ, ਦਸਤਾਰ ਸਜਾ ਗੁਰਦੁਆਰਾ ਸਾਹਿਬ 'ਚ ਹੋਏ ਨਤਮਸਤਕ

ਚਿਨਮਯ ਬੋਲੇ–‘ਇਹ ਅੰਦੋਲਨ ਨੂੰ ਦਬਾਉਣ ਦੀ ਸਾਜ਼ਿਸ਼, ਇਸ ਨਾਲ ਦੇਸ਼ ਦੀ ਬਦਨਾਮੀ’

ਇਸ ਮਾਮਲੇ ’ਚ ਹਿੰਦੂ ਸੰਤ ਚਿਨਮਯ ਦਾਸ ਦਾ ਵੀ ਬਿਆਨ ਆਇਆ ਹੈ। ਉਨ੍ਹਾਂ ਇਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਘੱਟ ਗਿਣਤੀ ਹਿੰਦੂਆਂ ਨੂੰ ਬਚਾਉਣ ਅਤੇ ਦੇਸ਼ ਵਿਚ ਸ਼ਾਂਤੀ ਲਿਆਉਣ ਲਈ ਅਸੀਂ 5 ਅਗਸਤ ਤੋਂ ਬਾਅਦ ਇਸ ਅੰਦਲਨ ਵਿਚ ਹਿੱਸਾ ਲੈਣਾ ਸ਼ੁਰੂ ਕੀਤਾ ਸੀ।

ਇਹ ਵੀ ਪੜ੍ਹੋ: ਬੱਸ ਹਾਦਸੇ 'ਚ ਯੂਨੀਵਰਸਿਟੀ ਦੇ 3 ਵਿਦਿਆਰਥੀਆਂ ਦੀ ਮੌਤ, 35 ਜ਼ਖ਼ਮੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


cherry

Content Editor

Related News