ਪਾਕਿਸਤਾਨ 'ਚ 2 ਹਿੰਦੂ ਕੁੜੀਆਂ ਅਗਵਾ, ਪੁਲਸ ਵੱਲੋਂ FIR ਦਰਜ ਕਰਨ ਤੋਂ ਇਨਕਾਰ

Thursday, Oct 20, 2022 - 01:36 PM (IST)

ਪਾਕਿਸਤਾਨ 'ਚ 2 ਹਿੰਦੂ ਕੁੜੀਆਂ ਅਗਵਾ, ਪੁਲਸ ਵੱਲੋਂ FIR ਦਰਜ ਕਰਨ ਤੋਂ ਇਨਕਾਰ

ਕਰਾਚੀ (ਭਾਸ਼ਾ)-ਪਾਕਿਸਤਾਨ ਦੇ ਸਿੰਧ ਸੂਬੇ ’ਚ 2 ਹਿੰਦੂ ਲੜਕੀਆਂ ਨੂੰ ਅਗਵਾ ਕਰ ਲਿਆ ਗਿਆ ਅਤੇ ਪੁਲਸ ਨੇ ਇਸ ਘਟਨਾ ’ਚ ਐੱਫ਼. ਆਈ. ਆਰ. ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਇਨ੍ਹਾਂ ਕੁੜੀਆਂ ਦੀ ਮਾਂ ਨੇ ਬੁੱਧਵਾਰ ਨੂੰ ਪ੍ਰਦਰਸ਼ਨ ਕੀਤਾ। ਲੜਕੀਆਂ ਦੀ ਮਾਂ ਨੇ ਦਾਅਵਾ ਕੀਤਾ ਕਿ ਇਹ ਘਟਨਾ ਪਿਛਲੇ ਹਫ਼ਤੇ ਸੁੱਕੁਰ ਨੇੜੇ ਸਲਾਹ ਪਟ ਇਲਾਕੇ ’ਚ ਵਾਪਰੀ, ਜਦੋਂ ਉਹ ਆਪਣੀਆਂ ਧੀਆਂ ਨਾਲ ਘਰ ਪਰਤ ਰਹੀ ਸੀ। ਉਸ ਦੀਆਂ 17 ਅਤੇ 18 ਸਾਲ ਦੀਆਂ ਕੁੜੀਆਂ ਨੂੰ 3 ਵਿਅਕਤੀਆਂ ਨੇ ਅਗਵਾ ਕਰ ਲਿਆ ਅਤੇ ਜਦੋਂ ਉਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ ਉਸ ’ਤੇ ਵੀ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ: ਦੀਵਾਲੀ ਦੇ ਨੇੜੇ-ਤੇੜੇ ਜਲੰਧਰ ਛਾਉਣੀ ਹਲਕੇ 'ਚ ਵਿਧਾਇਕ ਪਰਗਟ ਸਿੰਘ ਨੂੰ ਲੱਗੇਗਾ ਵੱਡਾ ਝਟਕਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News