2 ਹਿੰਦੂ ਲੜਕੀਆਂ ਦਾ ਧਰਮ ਪਰਿਵਰਤਨ ਕਰਵਾ ਕੇ ਕਰਵਾਇਆ ਨਿਕਾਹ
Sunday, Feb 20, 2022 - 12:06 PM (IST)
 
            
            ਗੁਰਦਾਸਪੁਰ (ਜ. ਬ.)- ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸਬਾ ਖਿਪਰੂ ’ਚ ਬੀਤੇ ਦਿਨ 2 ਹਿੰਦੂ ਲੜਕੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾ ਕੇ ਅਗਵਾਕਾਰਾਂ ਨਾਲ ਹੀ ਮਸਜਿਦ ’ਚ ਨਿਕਾਹ ਕਰਵਾ ਦਿੱਤਾ ਗਿਆ।
ਸਰਹੱਦ ਪਾਰ ਸੂਤਰਾਂ ਅਨੁਸਾਰ 17 ਫਰਵਰੀ ਦੀ ਰਾਤ ਨੂੰ ਕਸਬਾ ਖਿਪਰੂ ਨਿਵਾਸੀ ਹਰੀ ਲਾਲ ਦੇ ਘਰ ’ਚ ਕੁਝ ਲੋਕਾਂ ਨੇ ਧਾਵਾ ਬੋਲ ਦਿੱਤਾ ਅਤੇ ਪਰਿਵਾਰ ਦੇ ਲੋਕਾਂ ਨਾਲ ਕੁੱਟਮਾਰ ਕਰ ਕੇ ਸਾਰਿਆਂ ਨੂੰ ਇਕ ਕਮਰੇ ’ਚ ਬੰਦ ਕਰ ਦਿੱਤਾ ਅਤੇ ਉਨ੍ਹਾਂ ਦੀਆਂ 2 ਲੜਕੀਆਂ ਮੀਨਾ (19) ਅਤੇ ਰੇਖਾ (12) ਨੂੰ ਹਥਿਆਰਾਂ ਦੀ ਨੋਕ ’ਤੇ ਅਗਵਾ ਕਰ ਲਿਆ ਗਿਆ। ਜਦ ਪੁਲਸ ਦੇ ਕੋਲ ਲੋਕ ਸ਼ਿਕਾਇਤ ਕਰਨ ਲਈ ਗਏ ਤਾਂ ਪੁਲਸ ਨੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਿਆ ਕਿ ਦੋਵਾਂ ਲੜਕੀਆਂ ਨੇ ਇਸਲਾਮ ਧਰਮ ਕਬੂਲ ਕਰ ਕੇ ਨਿਕਾਹ ਕਰਵਾ ਲਿਆ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            