ਪਾਕਿ ''ਚ ਧਮਾਕਾ, 2 ਸੁਰੱਖਿਆ ਮੁਲਾਜ਼ਮਾਂ ਦੀ ਮੌਤ
Sunday, Apr 28, 2019 - 02:33 AM (IST)

ਪੇਸ਼ਾਵਰ, (ਭਾਸ਼ਾ)- ਉੱਤਰੀ-ਪੱਛਮੀ ਪਾਕਿਸਤਾਨ 'ਚ ਇਕ ਜਾਂਚ ਚੌਕੀ ਨੇੜੇ ਸ਼ਨੀਵਾਰ ਹੋਏ ਇਕ ਧਮਾਕੇ 'ਚ 2 ਸੁਰੱਖਿਆ ਮੁਲਾਜ਼ਮ ਮਾਰੇ ਗਏ ਅਤੇ 2 ਹੋਰ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਉੱਤਰੀ ਵਜ਼ੀਰਿਸਤਾਨ ਨਾਲ ਲੱਗਦੀ ਸ਼ੇਵਾ ਤਹਿਸੀਲ ਦੀ ਇਕ ਜਾਂਚ ਚੌਕੀ ਨੇੜੇ ਇਹ ਧਮਾਕਾ ਹੋਇਆ।